21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

28 ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਪਹੁੰਚੇਗੀ 17ਵੀਂ ਮਹਾਨ ਪੈਦਲ ਯਾਤਰਾ

ਅਜੀਤ ਡੈਸਕ 24-06-2026


ਕਾਲਾ ਸੰਘਿਆਂ, 23 ਜੂਨ (ਬਲਜੀਤ ਸਿੰਘ ਸੰਘਾ)- ਸ਼ਬਦ ਚੌਂਕੀ ਜੱਥਾ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਲੋਂ ਨਗਰ ਕੀਰਤਨ ਦੇ ਰੂਪ ‘ਚ ਪੈਦਲ ਯਾਤਰਾ 28 ਜੂਨ ਦਿਨ ਐਤਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਪਨੇਸਰ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 17ਵੀਂ ਮਹਾਨ ਪੈਦਲ ਯਾਤਰਾ 28 ਜੂਨ ਸਵੇਰੇ ਸਾਢੇ ਵਜੇ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਆਰੰਭ ਹੋਵੇਗੀ ਜੋ ਚਾਰ ਬੱਤੀ ਚੌਕ, ਮਸਜਿਦ ਚੌਂਕ, ਸਰਕੁਲਰ ਰੋਡ, ਔਜਲਾ ਫਾਟਕ, ਐਸ.ਐਸ.ਕੇ. ਫ਼ੈਕਟਰੀ, ਪਿੰਡ ਮਹਿਮਾ ਤਲਵੰਡੀ, ਰਜਾਪੁਰ ਨੱਥੂ ਚਾਹਲ, ਧੰਦਲਾਂ ਬਲੇਰ ਖ਼ਾਨਪੁਰ ਤੋਂ ਹੁੰਦੀ ਹੋਈ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ | ਪੈਦਲ ਯਾਤਰਾ ਦਾ ਵੱਖ ਵੱਖ ਪਿੰਡਾਂ ‘ਚ ਵੱਖ ਵੱਖ ਪੜਾਵਾਂ ਦੇ ਭਰਵਾਂ ਸਵਾਗਤ ਕੀਤਾ ਜਾਵੇਗਾ | ਪ੍ਰਬੰਧਕਾਂ ਨੇ ਸ਼ਾਮਿਲ ਹੋਣ ਵਾਲੀ ਸੰਗਤ ਨੂੰ ਨੀਲੀਆਂ ਦਸਤਾਰਾਂ ਅਤੇ ਨੀਲੇ ਦੁਪੱਟੇ ਲੈ ਕੇ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ | ਪੈਦਲ ਯਾਤਰਾ ਦੀਆਂ ਤਿਆਰੀਆਂ ਲਈ ਭਾਈ ਜਸਬੀਰ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਪਨੇਸਰ, ਗੁਰਚਰਨ ਸਿੰਘ ਚੰਨ, ਬਲਵਿੰਦਰ ਸਿੰਘ ਅਕਾਊਾਟੈਂਟ, ਹਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਜਸਪਾਲ ਸਿੰਘ ਖੁਰਾਣਾ, ਰਸ਼ਪਾਲ ਸਿੰਘ ਸਿਟੀ ਕੇਬਲ ਵਾਲੇ, ਅੰਮਿ੍ਤਪਾਲ ਸਿੰਘ ਸਿਮਰਨ ਵਾਲੇ, ਪ੍ਰੇਮ ਸਿੰਘ, ਭੁਪਿੰਦਰ ਸਿੰਘ, ਅੰਮਿ੍ਤ ਕੌਰ, ਗੁਰਪ੍ਰੀਤ ਕੌਰ, ਹਾਂਡਾ ਭਾਜੀ, ਬਾਬਾ ਸੁਰਿੰਦਰ ਸਿੰਘ, ਸਾਹਨੀ ਸਾਹਿਬ, ਗੁਰਨਾਮ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਮਾਸਟਰ ਰਜਿੰਦਰ ਸਿੰਘ, ਮੱਖਣ ਸਿੰਘ, ਸੁਰਿੰਦਰ ਸਿੰਘ ਕਾਂਝਲੀ, ਬਾਬਾ ਜਸਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਨਵਜੀਤ ਸਿੰਘ ਰਾਜੂ ਆਦਿ ਵੱਲੋਂ ਯਤਨ ਆਰੰਭ ਕੀਤੇ ਗਏ ਹਨ |

ਪਿਛਲੀ ਖ਼ਬਰ ਵਾਰਡ ਨੰ. 21 ਦੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ ਹੋਏ, ਡਾ. ਚੱਬੇਵਾਲ ਨੇ ਕੀਤਾ ਸਵਾਗਤ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਨਹੀਂ ਰਿਹਾ-ਜਥੇ: ਸ਼ੰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।