ਭੁਲੱਥ, 2 ਜੂਨ (ਮਨਜੀਤ ਸਿੰਘ ਰਤਨ)-ਦਰਗਾਹ ਪੀਰ ਬਾਬਾ ਈਮਾਨ ਸ਼ਾਹ ਦੀ ਦਰਗਾਹ ਦੇ ਸਾਲਾਨਾ ਮੇਲਾ ਕਰਵਾਉਣ ਸਬੰਧੀ ਪ੍ਰਬੰਧਕਾਂ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਇੱਕ ਮੀਟਿੰਗ ਕੀਤੀ ਗਈ | ਮੁੱਖ ਮੇਲਾ ਸਰਪ੍ਰਸਤ ਅਜੇ ਬਾਲੀ ਅਤੇ ਸੇਵਾਦਾਰ ਬਾਬਾ ਜੀਤਾ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੇ ਦਰਬਾਰ ਤੇ ਇਹ ਮੇਲਾ ਅਤੇ 33ਵਾ ਉਰਸ 25 ਜੂਨ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਕਰਾਇਆ ਜਾਵੇਗਾ | ਉਨ੍ਹਾਂ ਦੱਸਿਆ 24 ਜੂਨ ਨੂੰ ਰਾਤ ਮਹਿੰਦੀ ਦੀ ਰਸਮ ਤੇ ਕੱਵਾਲ ਹੋਣਗੇ ਅਤੇ 25 ਜੂਨ ਦਿਨ ਵੀਰਵਾਰ ਸਵੇਰੇ 10 ਵਜੇ ਝੰਡੇ ਦੀ ਰਸਮ ਸ਼ੁਰੂ ਹੋਵੇਗੀ ਅਤੇ 11 ਤੋਂ 1 ਵਜੇ ਤੱਕ ਸੂਫੀ ਕੱਵਾਲ ਹੋਣਗੇ ਉਪਰੰਤ ਖੁੱਲੇ ਪੰਡਾਲ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਨਾਮੀ ਕਲਾਕਾਰ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ 'ਤੇ ਕੌਂਸਲਰ ਗੌਰਵ ਸੱਭਰਵਾਲ, ਨਵਪ੍ਰੀਤ ਡੋਗਰਾ, ਦਵਿੰਦਰ ਚੀਮਾ, ਗੌਰਵ ਖੁੱਲਰ, ਰਾਜਾ ਖੁਲਰ, ਸਨੀ ਸਹਿਗਲ, ਸੌਰਵ ਬਾਬਾ, ਲਵਪ੍ਰੀਤ ਰੰਧਾਵਾ, ਜਗਦੀਪ ਹੁੰਦਲ, ਜੋਰਾ ਬਾਜਵਾ, ਵਰਿੰਦਰ ਬਾਲੀ, ਇਸੂ, ਦੀਪੂ, ਅਨੂਪ ਸ਼ਰਮਾ, ਪੰਕਜ ਖਤਰੀ, ਮਨਜੀਤ ਸਿੰਘ, ਲੱਕੀ ਮੁਲਤਾਨੀ, ਪਵਨ ਦੱਤਾ, ਸੋਨੰੂ ਆਦਿ ਹਾਜ਼ਰ ਸਨ |