11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਦਾ ਟੂਰ ਲਾਇਆ <br/>

ਅਜੀਤ ਡੈਸਕ 31-05-2026
ਸੁਲਤਾਨਪੁਰ ਲੋਧੀ, 30 ਮਈ (ਥਿੰਦ)-ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਅਤੇ ਉਨ•ਾਂ ਨੂੰ ਮਾਨਸਿਕ ਤਾਜ਼ਗੀ ਦੇਣ ਦੇ ਮਨੋਰਥ ਨਾਲ ਲਈ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਮੋਨਾ ਘਈ (ਸੀਨੀਅਰ ਵਿੰਗ) ਅਤੇ ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ ) ਦੀ ਅਗਵਾਈ ਵਿਚ ਵਿਸ਼ੇਸ਼ ਮਨੋਰੰਜਕ ਟੂਰ ਲਾਇਆ ਗਿਆ | ਇਹ ਟੂਰ ਲਈ ਨਰਸਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ | ਵਿਦਿਆਰਥੀਆਂ ਨੇ ਇਸ ਟੂਰ ਦਾ ਖ਼ੂਬ ਆਨੰਦ ਮਾਣਿਆ | ਵਿਦਿਆਰਥੀਆਂ ਨੇ ਵੰਡਰਲੈਂਡ ਪਾਰਕ ਵਿਚ ਸਵਿਮਿੰਗ, ਡੀ. ਜੇ. ਡਾਂਸ ਤੇ ਵੱਖ-ਵੱਖ ਰਾਈਡਸ ਦਾ ਆਨੰਦ ਲਿਆ | ਪਿ੍ੰਸੀਪਲ ਮੋਨਾ ਘਈ ਨੇ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਲਈ ਸਿਰਫ਼ ਮਨੋਰੰਜਨ ਤਕ ਸੀਮਿਤ ਨਹੀਂ ਸੀ, ਸਗੋਂ ਇਨ•ਾਂ ਦੇ ਮਾਨਸਿਕ ਆਰਾਮ ਅਤੇ ਟੀਮ ਵਰਕ ਨੂੰ ਵਧਾਵਾ ਦੇਣ ਲਈ ਇੱਕ ਉਚਤ ਮੌਕਾ ਸੀ | ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ ) ਨੇ ਦੱਸਿਆ ਕਿ ਮਈ ਮਹੀਨੇ ਵਿਚ ਹੋਈਆਂ ਪ੍ਰੀਖਿਆਵਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਤਾਜ਼ਗੀ ਅਤੇ ਨਵੀਂ ਊਰਜਾ ਦੇਣ ਲਈ ਇਹ ਟੂਰ ਬਹੁਤ ਸਫਲ ਰਿਹਾ | ਵਿਦਿਆਰਥੀਆਂ ਨੇ ਵੀ ਇਸ ਯਾਤਰਾ ਦੌਰਾਨ ਉਤਸ਼ਾਹ ਅਤੇ ਖ਼ੁਸ਼ੀ ਨਾਲ ਭਰਪੂਰ ਅਨੁਭਵ ਸਾਂਝੇ ਕੀਤੇ | ਉਨ•ਾਂ ਨੇ ਕਿਹਾ ਕਿ ਇਸ ਤਰ•ਾਂ ਦੇ ਟੂਰ ਨਾ ਸਿਰਫ਼ ਉਨ•ਾਂ ਦੇ ਮਨੋਰੰਜਨ ਲਈ ਜ਼ਰੂਰੀ ਹਨ, ਸਗੋਂ ਅਕਾਦਮਿਕ ਦਬਾਅ ਤੋਂ ਉਨ•ਾਂ ਨੂੰ ਛੁਟਕਾਰਾ ਦਿੰਦੇ ਹੋਏ ਨਵੇਂ ਉਤਸ਼ਾਹ ਨਾਲ ਪੜ•ਾਈ ਵੱਲ ਵਧਣ ਦੀ ਪ੍ਰੇਰਣਾ ਵੀ ਦਿੰਦੇ ਹਨ | ਇਹ ਯਾਤਰਾ ਵਿਦਿਆਰਥੀਆਂ ਦੇ ਜੀਵਨ ਵਿਚ ਇੱਕ ਯਾਦਗਾਰ ਪਲ ਬਣੀ ਰਹੇਗੀ ਅਤੇ ਇਹ ਸਿੱਖਣ ਦੇ ਨਾਲ-ਨਾਲ ਮਨੋਰੰਜਨ ਦੇ ਪੈਮਾਨਿਆਂ ਉੱਤੇ ਵੀ ਖਰੀ ਉੱਤਰੀ | ਇਸ ਮੌਕੇ ਅਕਾਲ ਗਰੁੱਪ ਆਫ਼ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਇਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਸਕੂਲ ਕੋਰਆਰਡੀਨੇਟਰਸ, ਹਾਊਸ ਇੰਚਾਰਜ, ਐਕਟਵਿਟੀ ਇੰਚਾਰਜ, ਅਤੇ ਸਟਾਫ਼ ਮੈਂਬਰ ਵੀ ਇਸ ਟੂਰ ਵਿਚ ਮੌਜੂਦ ਸਨ |

ਪਿਛਲੀ ਖ਼ਬਰ ਮਾਂਗੇਵਾਲ ਵਿਚ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਗੋਪਾਲ ਗੋਧਾਮ ਮਹਾਤੀਰਥ ਵਿਖੇ ਨਤਮਸਤਕ ਹੋਏ ਰਾਣਾ ਧੜੇ ਦੇ ਸੱਤ ਜੇਤੂ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।