11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹਿੰਦੂ ਕੰਨਿਆ ਕਾਲਜ ਦੇ ਵੈਲਨਸ ਕਲੱਬ ਵਲੋਂ ਕਰਵਾਈ ਹੀਿਲੰਗ ਵਿੱਦ ਆਰਟਸ ਵਿਸ਼ੇ 'ਤੇ ਵਰਕਸ਼ਾਪ <br/>

ਅਜੀਤ ਡੈਸਕ 31-05-2026
ਕਪੂਰਥਲਾ, 30 ਮਈ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਦੇ ਵੈਲਨਸ ਕਲੱਬ ਵਲੋਂ ਅੱਜ ਹੀਿਲੰਗ ਵਿੱਦ ਆਰਟਸ ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ | ਜਿਸਦੀ ਸ਼ੁਰੂਆਤ ਕਲੱਬ ਦੀ ਮੈਂਬਰ ਸ੍ਰੀਮਤੀ ਮੁਕਤੀ ਨੇ ਕੀਤੀ | ਉਪਰੰਤ ਡਰੀਮ ਵਰਕਸ ਐਜੂਕੇਸ਼ਨ ਜਲੰਧਰ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਖ਼ੁਸ਼ੀ ਸੈਣੀ ਨੇ ਐਕ੍ਰੀਲਿਕ ਨਾਈਫ਼ ਅਤੇ ਪੇਂਟ ਬੁਰਸ਼ਾਂ ਦੀ ਵਰਤੋਂ ਕਰਦੇ ਹੋਏ ਕਈ ਤਰ•ਾਂ ਦੀਆਂ ਵਿਲੱਖਣ ਤੇ ਰਚਨਾਤਮਿਕ ਪੇਂਟਿੰਗ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ | ਉਨ•ਾਂ ਕੈਨਵਸ ਤੇ ਵੱਖ-ਵੱਖ ਰੰਗਾਂ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਆਪਣੇ ਆਪ ਨੂੰ ਤਣਾਅ ਮੁਕਤ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ•ਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਕੁੱਝ ਨਵਾਂ ਸਿੱਖਣ ਦਾ ਜਜ਼ਬਾ ਪੈਦਾ ਕਰਦੇ ਹਨ | ਉਨ•ਾਂ ਕਲੱਬ ਦੇ ਮੈਂਬਰ ਇੰਜ. ਤਾਨੀਆ ਗੋਇਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਭਵਿੱਖ ਵਿਚ ਅਜਿਹੀਆਂ ਨਵੀਨ ਅਤੇ ਸਿਰਜਣਾਤਮਕ ਵਰਕਸ਼ਾਪਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਇਸ ਵਰਕਸ਼ਾਪ ਵਿਚ ਕਾਲਜ ਦੇ 45 ਵਿਦਿਆਰਥੀਆਂ ਤੋਂ ਇਲਾਵਾ ਡਾ. ਕੁਲਵਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਵਰਕਸ਼ਾਪ ਦੌਰਾਨ ਕਲੱਬ ਦੀ ਮੈਂਬਰ ਸੁਪ੍ਰੀਆ ਸ਼ਰਮਾ ਨੇ ਮੰਚ ਸੰਚਾਲਨ ਦੇ ਫ਼ਰਜ ਨਿਭਾਏ |

ਪਿਛਲੀ ਖ਼ਬਰ ਗੋਪਾਲ ਗੋਧਾਮ ਮਹਾਤੀਰਥ ਵਿਖੇ ਨਤਮਸਤਕ ਹੋਏ ਰਾਣਾ ਧੜੇ ਦੇ ਸੱਤ ਜੇਤੂ ਉਮੀਦਵਾਰ <br/> ਅਗਲੀ ਖ਼ਬਰ ਮਿੱਠੜਾ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਕਰਵਾਇਆ ਵਿਸ਼ਵ ਤੰਬਾਕੂ ਦਿਵਸ ਸੰਬੰਧੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।