09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਇਕ ਵਿਅਕਤੀ ਦੀ ਮਾਰਕੁੱਟ ਕਰਨ ਦੇ ਮਾਮਲੇ ਸੰਬੰਧੀ 9 ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ

ਅਜੀਤ ਡੈਸਕ 31-05-2026
ਕਪੂਰਥਲਾ, 30 ਮਈ (ਸਡਾਨਾ)-ਇਕ ਵਿਅਕਤੀ ਨੂੰ ਰਸਤੇ ਵਿਚ ਰੋਕ ਕੇ ਉਸ ਦੀ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਹੇਠ ਛਾਪੇਮਾਰੀ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਜੋਤੀ ਕੁਮਾਰੀ ਵਾਸੀ ਨਰੋਤਮ ਵਿਹਾਰ ਨੇ ਦੱਸਿਆ ਕਿ ਬੀਤੀ 26 ਮਈ ਨੂੰ ਉਹ ਆਪਣੇ ਭਰਾ ਪੰਕਜ ਕੁਮਾਰ ਨਾਲ ਮੋਟਰਸਾਈਕਲ 'ਤੇ ਸ਼ੇਖੂਪੁਰ ਮੰਦਿਰ ਵਿਖੇ ਮੱਥਾ ਟੇਕਣ ਜਾ ਰਹੇ ਸਨ, ਰਾਤ ਕਰੀਬ 8 ਵਜੇ ਜਦੋਂ ਅਸੀਂ ਸੰਤਪੁਰਾ ਗਲੀ ਨੰਬਰ 2 ਨੇੜੇ ਪਹੁੰਚੇ ਤਾਂ ਰਸਤੇ ਵਿਚ ਕਥਿਤ ਦੋਸ਼ੀ ਭਾਗੂ, ਪ੍ਰਦੀਪ ਕੁਮਾਰ, ਗਾਂਧੀ, ਬਚਿੱਤਰ ਸਿੰਘ, ਪੀਤਾ, ਪੀਤੇ ਦੀ ਮਾਤਾ, ਉਂਕਾਰ ਸਿੰਘ, ਯੋਗੇਸ਼ ਤੇ ਸੰਨੀ ਵਾਸੀਆਨ ਸੰਤਪੁਰਾ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸ ਦੇ ਭਰਾ ਪੰਕਜ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਤੇ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਕਥਿਤ ਦੋਸ਼ੀਆਂ ਵਿਰੁੱਧ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਬਲਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਡਾ. ਬਲਕਾਰ ਸਿੰਘ ਨੇ ਸਿੱਖਿਆ ਪ੍ਰਸ਼ਾਸਨ ਤੇ ਹੋਰ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ-ਡਾ. ਸੁਸ਼ੀਲ ਮਿੱਤਲ ਅਗਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।