08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੋਰਟ ਕੰਪਲੈਕਸ ਭੁਲੱਥ ਚੌਕ 'ਚ ਟਰੈਫ਼ਿਕ ਸਮੱਸਿਆ ਕਰਕੇ ਗੱਡੀਆਂ ਫਸੀਆਂ, ਲੱਗਾ ਜਾਮ

ਅਜੀਤ ਡੈਸਕ 09-05-2026
ਭੁਲੱਥ, 8 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਕੋਰਟ ਕੰਪਲੈਕਸ ਜੁਡੀਸ਼ੀਅਲ ਚੌਂਕ ਵਿਚ ਟਰੈਫ਼ਿਕ ਸਮੱਸਿਆ ਦਾ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਰਿਹਾ | ਜ਼ਿਕਰਯੋਗ ਹੈ ਕਿ ਬੇਸ਼ੱਕ ਨਗਰ ਪੰਚਾਇਤ ਭੁਲੱਥ ਵੱਲੋਂ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਬਣਾਈ ਗਈ ਹੈ, ਲੇਕਿਨ ਹਲੇ ਤੱਕ ਲੋਕ ਜੋ ਕੋਰਟ ਕੰਪਲੈਕਸ ਜਾਂ ਨਾਲ ਲੱਗਦੇ ਦਫ਼ਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ ਜਾਂ ਹੋਰ ਵਹੀਕਲਜ਼ ਕੋਰਟ ਕੰਪਲੈਕਸ ਦੇ ਸਾਹਮਣੇ ਰੋਡ 'ਤੇ ਖੜੀਆਂ ਕਰ ਦਿੰਦੇ ਹਨ, ਜਿਸ ਕਰਕੇ ਟਰੈਫ਼ਿਕ ਸਮੱਸਿਆ ਪੈਦਾ ਹੋ ਜਾਂਦੀ ਹੈ | ਬਾਜ਼ਾਰਾਂ ਅੰਦਰ ਭੀੜ ਭੜੱਕੇ ਕਰਕੇ ਚੌਂਕ ਵਿਚ ਗੱਡੀਆਂ ਲੰਘਣ ਸਮੇਂ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤੇ ਘੰਟਿਆਂ ਬੱਧੀ ਗੱਡੀਆਂ ਫਸ ਜਾਣ ਕਰਕੇ ਕਾਫ਼ੀ ਦੇਰ ਤੱਕ ਜਾਮ ਲੱਗਾ ਰਹਿੰਦਾ ਹੈ | ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤੇ ਲੋਕ ਦਫ਼ਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ ਸਿਵਲ ਹਸਪਤਾਲ ਭੁਲੱਥ ਦੇ ਨਾਲ ਲੱਗਦੀ ਨਗਰ ਪੰਚਾਇਤ ਭੁਲੱਥ ਵੱਲੋਂ ਬਣਾਈ ਪਾਰਕਿੰਗ ਅੰਦਰ ਖੜੀਆਂ ਕਰਨ ਤਾਂ ਕਿ ਟਰੈਫ਼ਿਕ ਸਮੱਸਿਆ ਪੈਦਾ ਨਾ ਹੋ ਸਕੇ |
ਪਿਛਲੀ ਖ਼ਬਰ 2027 'ਚ ਫਗਵਾੜਾ ਸੀਟ 'ਆਪ' ਲਈ ਬਣ ਸਕਦੀ ਹੈ ਵੱਡੀ ਚੁਨੌਤੀ, ਸ਼ਹਿਰ ਦੇ ਮਸਲੇ ਹੱਲ ਨਾ ਹੋਣ ਤੋਂ ਲੋਕਾਂ 'ਚ ਨਿਰਾਸ਼ਾ ਅਗਲੀ ਖ਼ਬਰ ਬੀ.ਕਾਮ ਸਮੈਸਟਰ ਤੀਜਾ ਅਤੇ ਪੰਜਵਾਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।