08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਸਟੂਡੈਂਟ ਕੌਂਸਲ ਦੇ ਮੈਂਬਰਾਂ ਦੀ ਤਾਜਪੋਸ਼ੀ ਸਬੰਧੀ ਸਮਾਗਮ •ਕੌਂਸਲ ਦੇ ਮੈਂਬਰਾਂ ਨੇ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ

ਅਜੀਤ ਡੈਸਕ 09-05-2026
ਕਪੂਰਥਲਾ, 8 ਮਈ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਨਵੀਂ ਬਣੀ ਸਟੂਡੈਂਟ ਕੌਂਸਲ ਦੇ ਚੁਣੇ ਗਏ ਮੈਂਬਰਾਂ ਦੀ ਤਾਜਪੋਸ਼ੀ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਪਰੰਤ ਕੌਂਸਲ ਦੇ ਨਵੇਂ ਚੁਣੇ ਮੈਂਬਰਾਂ ਨੇ ਮਾਰਚ ਪਾਸਟ ਕੱਢਿਆ | ਇਸ ਮੌਕੇ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ ਤੇ ਵੱਖ-ਵੱਖ ਹਾਊਸ ਦੇ ਕੈਪਟਨ, ਉਪ ਕੈਪਟਨ ਤੇ ਸਪੋਰਟਸ ਕੈਪਟਨ ਨੂੰ ਬੈਜ ਤੇ ਸੈਸ਼ ਨਾਲ ਸਨਮਾਨਿਤ ਕੀਤਾ | ਉਨ੍ਹਾਂ ਸਕੂਲ ਦੇ ਹੈੱਡ ਬੁਆਏ ਨੂੰ ਸਕੂਲ ਦਾ ਫਲੈਗ ਤੇ ਕੈਪਟਨ ਨੂੰ ਹਾਊਸ ਦਾ ਫਲੈਗ ਭੇਟ ਕੀਤਾ | ਇਸੇ ਦੌਰਾਨ ਹੀ ਸਟੂਡੈਂਟ ਕੌਂਸਲ ਦੇ ਮੈਂਬਰਾਂ ਨੇ ਆਪਣੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ | ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਸਟੂਡੈਂਟ ਕੌਂਸਲ ਦੇ ਨਵਨਿਯੁਕਤ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਨਿਭਾਉਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਕੌਂਸਲ ਦੇ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਾਲ ਨਿਭਾਉਂਦਿਆਂ ਸਕੂਲ ਦਾ ਨਾਂਅ ਰੌਸ਼ਨ ਕਰਨਗੇ |
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਜੀ ਦੇ 79ਵੇਂ ਸਾਲਾਨਾ ਮੇਲੇ ਸਬੰਧੀ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ ਅਗਲੀ ਖ਼ਬਰ ਈ-ਰਿਕਸ਼ਾ ਅਤੇ ਥਾਰ ਦੀ ਟੱਕਰ ਵਿਚ ਇਕ ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।