13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 19-04-2026
ਫਗਵਾੜਾ, 18 ਅਪ੍ਰੈਲ (ਹਰਜੋਤ ਸਿੰਘ ਚਾਨਾ)-ਬਾਸੀ ਇੰਟਰਨੈਸ਼ਨਲ ਸਕੂਲ ਵਲੋਂ ਚਲਾਏ ਜਾ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਪਿ੍ੰ. ਜੋਰਾਵਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਨੇ 99.4 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ 15 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਿਨ੍ਹਾਂ 'ਚ ਜਪਨੀਤ ਕੌਰ, ਬਲਾਸਮ ਤੂਰ, ਐਜਲ ਕੌਸ਼ਲ, ਸਰਗੁਨ ਕੌਰ, ਕਸ਼ਿਸ਼ ਸ਼ਰਮਾ, ਮੰਨਤ ਸ਼ਰਮਾ, ਸ਼੍ਰੇਆ ਉੱਪਲ, ਨਿਸ਼ੈਲ, ਨਿਕੁੰਜ ਅਗਰਵਾਲ, ਸਾਹਨਾ ਠੁਕਰਾਲ, ਹਵਿਸਾ ਜੋਸ਼ੀ, ਪਵਨੀ ਖੰਨਾ, ਪਾਰਸ਼ ਕੁਮਾਰ, ਆਯਨ ਪਾਠਕ ਤੇ ਹਰਗੁਨ ਸਿੰਘ ਘੁੰਮਣ ਸ਼ਾਮਿਲ ਹਨ | ਇਸ ਤੋਂ ਇਲਾਵਾ 11 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚੋਂ 100 ਅੰਕ ਪ੍ਰਾਪਤ ਕੀਤੇ | 40 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਜਦਕਿ 91 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੀ | ਉਨ੍ਹਾਂ ਵਿਦਿਆਰਥੀਆਂ, ਅਧਿਆਪਕਾ ਤੇ ਮਾਪਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਐਸ.ਜੀ.ਪੀ.ਸੀ. ਵਲੋਂ 71 ਪ੍ਰਾਣੀਆਂ ਨੇ ਪ੍ਰਾਪਤ ਕੀਤੀ ਅੰਮਿ੍ਤ ਦੀ ਦਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।