14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮਨਸੂਰਵਾਲ ਤੋਂ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 13-04-2026
ਕਪੂਰਥਲਾ, 12 ਅਪ੍ਰੈਲ (ਸਡਾਨਾ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੰਤ ਬਾਬਾ ਦਇਆ ਰਾਮ ਮਨਸੂਰਵਾਲ ਦੋਨਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ 'ਚ ਆਰੰਭ ਹੋਇਆ ਨਗਰ ਕੀਰਤਨ ਮਨਸੂਰਵਾਲ, ਕਰੋਲ ਬਾਗ, ਪਟੇਲ ਨਗਰ, ਗੁਰੂ ਤੇਗ ਬਹਾਦਰ ਨਗਰ ਤੇ ਪੰਜਾਬੀ ਬਾਗ ਤੋਂ ਹੁੰਦਾ ਹੋਇਆ ਵਾਪਸ ਮਨਸੂਰਵਾਲ ਵਿਖੇ ਪਹੁੰਚ ਕੇ ਸਮਾਪਤ ਹੋਇਆ | ਰਸਤੇ 'ਚ ਸ਼ਰਧਾਲੂਆਂ ਵਲੋਂ ਲੰਗਰ ਲਗਾਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਜਿਥੇ ਸ਼ਬਦੀ ਜਥੇ ਗੁਰਬਾਣੀ ਕੀਰਤਨ ਗਾਇਨ ਕਰ ਰਹੇ ਸਨ ਉੱਥੇ ਬੈਂਡ ਵਾਜੇ ਨਗਰ ਕੀਰਤਨ ਦੀ ਰੌਣਕ ਨੂੰ ਹੋਰ ਵਧਾ ਰਹੇ ਸਨ | ਨਗਰ ਕੀਰਤਨ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ. ਐਸ. ਵਾਲੀਆ, ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ, ਮੁੱਖ ਸੇਵਾਦਾਰ ਗੁਰਦੀਪ ਸਿੰਘ ਵਾਲੀਆ, ਹੈੱਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ, ਗ੍ਰੰਥੀ ਭਾਈ ਜਸਵਿੰਦਰ ਸਿੰਘ, ਧੀਰਾ ਸਿੰਘ, ਕਮਲਦੀਪ ਸਿੰਘ, ਬੌਬੀ ਵਾਲੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੀਬੀ ਅੰਮਿ੍ਤਪਾਲ ਕੌਰ, ਕੌਂਸਲਰ ਹਰਜੀਤ ਸਿੰਘ ਬੱਬਾ ਵਾਲੀਆ, ਸਾਬਕਾ ਕੌਂਸਲਰ ਮਨਜੀਤ ਕੌਰ, ਜੇ. ਪੀ. ਸਿੰਘ ਭਾਟੀਆ, ਸਾਧੂ ਸਿੰਘ, ਅਜੇ ਬਬਲਾ, ਬੌਬੀ ਵਾਲੀਆ, ਬਲਦੇਵ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਮਦਨ ਲਾਲ ਬਹਿਲ, ਮਨਜੀਤ ਕੌਰ, ਚਰਨਜੀਤ ਕੌਰ, ਮਹਿੰਦਰ ਕੌਰ ਤੇ ਹੋਰ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਬਾਬਾ ਸਾਹਿਬ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਆਰ. ਸੀ. ਐਫ਼. ਵਿਖੇ ਚੇਤਨਾ ਮਾਰਚ ਕੱਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।