15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐਸ. ਡੀ. ਕਾਲਜ ਫ਼ਾਰ ਵੁਮੈਨ 'ਚ ਸੀਨੀਅਰਜ਼ ਨੂੰ ਦਿੱਤੀ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 13-04-2026
ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਐਸ. ਡੀ. ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਯੋਗ ਅਗਵਾਈ 'ਚ ਸੀਨੀਅਰ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ | ਸਮਾਗਮ ਦੀ ਰੂਪ ਰੇਖਾ, ਮੰਚ ਸੰਚਾਲਨ ਤੇ ਵੱਖ-ਵੱਖ ਗਤੀਵਿਧੀਆਂ ਦਾ ਸਫਲ ਪ੍ਰਬੰਧ ਕਸ਼ਮੀਰ ਕੌਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ | ਸਟੇਜ ਦਾ ਸੰਚਾਲਨ ਬੀ. ਏ. ਭਾਗ ਦੂਜੇ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਮੱਟੂ ਤੇ ਅਮਨਦੀਪ ਕੌਰ ਵਲੋਂ ਬਹੁਤ ਹੀ ਆਤਮਵਿਸ਼ਵਾਸ ਨਾਲ ਕੀਤਾ | ਇਸ ਦੌਰਾਨ ਜੂਨੀਅਰ ਵਿਦਿਆਰਥਣਾਂ ਵਲੋਂ ਗਿੱਧਾ, ਭੰਗੜਾ, ਗੀਤ, ਡਾਂਸ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ, ਜਦਕਿ ਸੀਨੀਅਰ ਵਿਦਿਆਰਥਣਾਂ ਦਰਮਿਆਨ ਆਯੋਜਿਤ ਮਾਡਲਿੰਗ ਸ਼ੋਅ ਸਮਾਗਮ ਦਾ ਮੁੱਖ ਆਕਰਸ਼ਨ ਰਿਹਾ | ਵੱਖ-ਵੱਖ ਰਾਊਾਡ 'ਚੋਂ ਗੁਜ਼ਰਦਿਆਂ ਨਵਦੀਪ ਕੌਰ ਮਿਸ ਐਸ. ਡੀ. ਦੇ ਖ਼ਿਤਾਬ 'ਤੇ ਕਬਜ਼ਾ ਕਰਨ 'ਚ ਸਫਲ ਰਹੀ, ਰਮਨਦੀਪ ਕੌਰ ਫ਼ਸਟ ਰਨਰਅੱਪ ਤੇ ਜੈਸਮੀਨ ਕੌਰ ਸੈਕੰਡ ਰਨਰਅੱਪ ਰਹੀ | ਸ਼ਰਨਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ ਸੁੰਦਰ ਪਹਿਰਾਵਾ, ਸਿਮਰਜੀਤ ਕੌਰ ਬਿਊਟੀਫੁਲ ਹੇਅਰ, ਰਮਨਪ੍ਰੀਤ ਕੌਰ ਮੋਸਟ ਚਾਰਮਿੰਗ ਸਮਾਈਲ, ਸੰਜੀਵਨ ਕੌਰ ਮਿਸ ਕਾਨਫੀਡੈਂਸ ਤੇ ਰਮਨਦੀਪ ਕੌਰ ਮਿਸ ਸਿੰਪਲੀਸਿਟੀ ਦਾ ਖ਼ਿਤਾਬ ਹਾਸਿਲ ਕਰਨ 'ਚ ਸਫ਼ਲ ਰਹੀ | ਸਮਾਗਮ ਦੇ ਅੰਤ 'ਚ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਫਾਈਨਲ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਧਰਮਿੰਦਰ ਟੋਨੀ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਪੀਰ ਬਾਬਾ ਬੁੱਢਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ ਅਜਿਹੇ ਮੇਲੇ ਸਾਡੇ ਸਭਿਆਚਾਰ ਦਾ ਪ੍ਰਤੀਕ ਹਨ-ਰਾਜੀਵ ਧੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।