06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ 4 ਮੋਬਾਈਲ ਫੋਨ ਬਰਾਮਦ

ਅਜੀਤ ਡੈਸਕ 12-04-2026
ਕਪੂਰਥਲਾ, 11 ਅਪ੍ਰੈਲ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਤਿੰਨ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਤੇ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਜਦੋਂ ਹਵਾਲਾਤੀ ਮਨਦੀਪ ਸਿੰਘ ਦੀ ਜਾਂਚ ਕਰਨ ਲੱਗੇ ਤਾਂ ਉਕਤ ਬੰਦੀ ਨੇ ਆਪਣਾ ਫੋਨ ਤੋੜ ਕੇ ਛੁਪਾ ਦਿੱਤਾ ਜੋ ਕਿ ਪੁਲਿਸ ਨੇ ਉਸ ਦੇ ਬਿਸਤਰੇ ਹੇਠੋਂ ਬਰਾਮਦ ਕਰ ਲਿਆ | ਇਸੇ ਤਰ੍ਹਾਂ ਬੈਰਕਾਂ ਦੀ ਜਾਂਚ ਮੌਕੇ ਸੀ. ਆਰ. ਪੀ. ਐਫ. ਤੇ ਜੇਲ੍ਹ ਗਾਰਦ ਨੇ ਹਵਾਲਾਤੀ ਰਜਿੰਦਰ ਸਿੰਘ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ | ਇਸੇ ਤਰ੍ਹਾਂ ਹਵਾਲਾਤੀ ਗੌਰਵ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ, ਜਦਕਿ ਇਕ ਫੋਨ ਲਾਵਾਰਸ ਹਾਲਤ ਵਿਚ ਮਿਲਿਆ | ਕੋਤਵਾਲੀ ਪੁਲਿਸ ਨੇ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |
ਪਿਛਲੀ ਖ਼ਬਰ ਬੋਲੈਰੋ ਗੱਡੀ ਨਾਲ ਟਕਰਾ ਜਾਣ ਕਰਕੇ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਬੋਰਡ ਦੀ ਪ੍ਰੀਖਿਆ ਵਿਚ ਕਪੂਰਥਲਾ ਜ਼ਿਲ੍ਹੇ ਨੇ 98.21 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ 'ਚੋਂ ਚੌਥਾ ਸਥਾਨ ਕੀਤਾ ਪ੍ਰਾਪਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।