06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਫ਼ੀਲਡ ਸਟਾਫ਼ ਨੂੰ ਮਰਦਮਸ਼ੁਮਾਰੀ 2026 ਸੰਬੰਧੀ ਮਾਸਟਰ ਟਰੇਨਰ ਵਲੋਂ ਟ੍ਰੇਨਿੰਗ <br/>

ਅਜੀਤ ਡੈਸਕ 11-04-2026
ਸੁਲਤਾਨਪੁਰ ਲੋਧੀ, 10 ਅਪ੍ਰੈਲ (ਥਿੰਦ)-ਐਸ. ਡੀ. ਐਮ. ਨਵਨੀਤ ਕੌਰ ਬੱਲ ਕਮ ਨੋਡਲ ਮਰਦਮਸ਼ੁਮਾਰੀ ਅਫ਼ਸਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੋਜ ਅਫ਼ਸਰ ਕਮ ਵਧੀਕ ਸੈਂਸਜ ਅਫ਼ਸਰ ਜਗਪਾਲ ਸਿੰਘ ਸੀਨੀਅਰ ਏ. ਆਰ. ਓ. ਦੀ ਅਗਵਾਈ ਹੇਠ ਲਾਇਲਪੁਰ ਖ਼ਾਲਸਾ ਕਪੂਰਥਲਾ ਵਿਖੇ ਜਨਗਣਨਾ 2026 ਦੀ ਟ੍ਰੇਨਿੰਗ ਜ਼ਿਲ੍ਹਾ ਮਾਸਟਰ ਟਰੇਨਰ ਦਵਿੰਦਰ ਵਾਲੀਆ ਤੇ ਰਜੇਸ਼ ਜੌਲੀ ਵਲੋਂ ਕਰਵਾਈ ਗਈ | ਜਨਗਣਨਾ ਦੀ ਟ੍ਰੇਨਿੰਗ 'ਚ ਜ਼ਿਲੇ੍ਹ ਦੇ ਫ਼ੀਲਡ ਅਫ਼ਸਰਾਂ ਨੇ ਭਾਗ ਲਿਆ | ਇਸ ਟ੍ਰੇਨਿੰਗ 'ਚ ਮਾਹਿਰਾਂ ਵਲੋਂ ਮਰਦਮਸ਼ੁਮਾਰੀ ਦੇ ਵੱਖੋ ਵੱਖਰੇ ਪੱਖਾਂ ਤੇ ਮੈਥਡੋਲਜੀ ਨੂੰ ਪੀਪੀਟੀ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਸਮਝਾਇਆ | ਮੌਕੇ 'ਤੇ ਹਾਜ਼ਰ ਸਟਾਫ਼ ਵਲੋਂ ਪ੍ਰਸ਼ਨ ਉੱਤਰ ਦੇ ਰੂਪ 'ਚ ਜਵਾਬ ਵੀ ਲਏ ਗਏ | ਫ਼ੀਲਡ ਅਫ਼ਸਰਾਂ ਨੂੰ ਜਨਗਣਨਾ ਦੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਮਾਸਟਰ ਟਰੇਨਰ ਨੇ ਦਿੱਤੀ | ਟ੍ਰੇਨਿੰਗ 'ਚ ਮਰਦਮਸ਼ੁਮਾਰੀ ਹਾਊਸ, ਪਾਣੀ ਦੇ ਸਰੋਤ, ਘਰਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਦੱਸਿਆ | ਇਸ ਮੌਕੇ ਹਿਤਾਸ਼ੂ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਮਰਦਮਸ਼ੁਮਾਰੀ ਨੇ ਵੀ ਭਾਗ ਲਿਆ | ਇਸ ਮੌਕੇ ਮਾਸਟਰ ਟਰੇਨਰ ਹਰੀਪਾਲ ਸਿੰਘ, ਮਾਸਟਰ ਟਰੇਨਰ ਜਬਰ ਜੰਗ ਸਿੰਘ, ਮਾਸਟਰ ਟਰੇਨਰ ਨਰੇਸ਼ ਕੋਹਲੀ, ਇਲੈੱਕਸ਼ਨ ਇੰਚਾਰਜ ਵਿਵੇਕ ਗਾਬਾ, ਇੰਦਰਜੀਤ ਕੌਰ, ਰਜਤ ਭਾਟੀਆ, ਅਮਰਜੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਜਨਗਣਨਾ ਸੰਬੰਧੀ ਹੋਈ ਫ਼ੀਲਡ ਟਰੇਨਰ ਦੀ ਟ੍ਰੇਨਿੰਗ <br/> ਅਗਲੀ ਖ਼ਬਰ ਰਾਜ ਭਾਸ਼ਾ ਨੀਤੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਲਗਾਤਾਰ ਯਤਨ ਕੀਤੇ ਜਾਣ-ਅਜੈ ਨੰਦਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।