06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਣਧੀਰ ਕਾਲਜ 'ਚ ਫੂਡ ਸੇਫਟੀ ਵਿੰਗ ਕਪੂਰਥਲਾ ਵਲੋਂ ਜਾਗਰੂਕਤਾ ਸੈਮੀਨਾਰ <br/>

ਅਜੀਤ ਡੈਸਕ 11-04-2026
ਕਪੂਰਥਲਾ, 10 ਅਪ੍ਰੈਲ (ਸਡਾਨਾ)-ਫੂਡ ਸੇਫਟੀ ਵਿੰਗ ਕਪੂਰਥਲਾ ਵਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ | ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਡਾ. ਸੰਜੀਵ ਭਗਤ ਸਿਵਲ ਸਰਜਨ ਕਪੂਰਥਲਾ ਸ਼ਾਮਿਲ ਹੋਏ | ਇਸ ਮੌਕੇ ਸਕਿੰਦਰ ਕੌਰ ਬਰਾੜ ਪਿ੍ੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਤੇ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ, ਮਹਿਕ ਸੈਣੀ ਫੂਡ ਸੇਫਟੀ ਅਫਸਰ, ਸ਼ਰਨਦੀਪ ਸਿੰਘ ਮਾਸ ਮੀਡੀਆ ਅਫਸਰ ਤੇ ਕਾਲਜ ਦੇ ਪ੍ਰੋਫੈਸਰ ਅਤੇ ਸਮੂਹ ਵਿਦਿਆਰਥੀਆਂ ਨੇ ਸੈਮੀਨਾਰ ਵਿਚ ਸ਼ਿਰਕਤ ਕੀਤੀ | ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਖਾਣ ਪੀਣ ਦੀ ਸ਼ੈਲੀ ਵਿਗੜਨ ਤੇ ਸੁਸਤ ਜੀਵਨ ਸ਼ੈਲੀ ਕਾਰਨ ਟਾਈਪ ਥਰੀ ਡਾਇਬਟੀਜ ਆਮ ਤੌਰ 'ਤੇ ਦੇਖਣ ਨੂੰ ਮਿਲ ਰਹੀ ਹੈ, ਖਾਸ ਤੌਰ 'ਤੇ ਨੌਜਵਾਨ ਵਰਗ ਵਿਚ ਜਿਸ ਤੋਂ ਬਚਣ ਦੇ ਲਈ ਸਾਨੂੰ ਸਾਰਿਆਂ ਨੂੰ ਪ੍ਰੋਸੈਸ ਫੂਡ ਦੀ ਵਰਤੋਂ ਆਪਣੀ ਖੁਰਾਕ ਵਿਚ ਘੱਟ ਕਰਨੀ ਚਾਹੀਦੀ ਹੈ ਅਤੇ ਫਾਈਬਰ ਵਾਲੀਆਂ ਚੀਜ਼ਾਂ, ਜਿਸ ਤਰ੍ਹਾਂ ਮਿਲਟਸ ਆਦਿ ਦੀ ਵਰਤੋਂ ਵਧਾਉਣੀ ਚਾਹੀਦੀ ਹੈ | ਇਸ ਦੇ ਨਾਲ ਹਰੀਆਂ ਸਬਜ਼ੀਆਂ ਤਾਜ਼ੇ ਫਲਾਂ ਆਦਿ ਦੀ ਵਰਤੋਂ ਵਧਾਣੀ ਚਾਹੀਦੀ ਹੈ |
ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਫਾਸਟ ਫੂਡ, ਜੰਕ ਫੂਡ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਰਹਿੰਦੇ ਹੋਏ ਆਪਣੇ ਰੋਜ਼ਾਨਾ ਖੁਰਾਕ ਸੰਤੁਲਿਤ ਖਾਣੀ ਚਾਹੀਦੀ ਹੈ | ਇਸ ਮੌਕੇ ਵਾਈਸ ਪਿ੍ੰਸੀਪਲ ਸਨੇਹ ਸ਼ਰਮਾ, ਸਹਾਇਕ ਪ੍ਰੋਫੈਸਰ ਵਿਪਨ ਕੁਮਾਰ, ਸਹਾਇਕ ਪ੍ਰੋ. ਰਣਜੀਤ ਕੁਮਾਰ, ਸਹਾਇਕ ਪ੍ਰੋ. ਹੈਪੀ ਕੁਮਾਰ ਸਹਾਇਕ ਪ੍ਰੋ. ਦਿਲਦਾਰ ਸਿੰਘ, ਸਹਾਇਕ ਪ੍ਰੋ. ਮਨਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੀ ਮੀਟਿੰਗ <br/> ਅਗਲੀ ਖ਼ਬਰ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਲੋਂ ਖ਼ਰੀਦ ਦਾ ਰਸਮੀ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।