14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜਾਬ ਦੀ ਸਿੱਖਿਆ ਨੂੰ ਨੰਬਰ 1 'ਤੇ ਰੱਖਣ ਲਈ 'ਮਾਨ ਸਰਕਾਰ' ਯਤਨਸ਼ੀਲ-ਬੀਬੀ ਰਣਜੀਤ ਕੌਰ ਕਾਕੜ ਕਲਾਂ

ਲੁਧਿਆਣਾ ਦੇ ਬੱਚਤ ਭਵਨ ਵਿਖੇ ਐਜੂਕੇਸ਼ਨ ਵਿੰਗ ਦੀ ਪੰਜਾਬ ਦੀ ਮੀਟਿੰਗ 'ਚ ਸ਼ਾਮਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਛਾਬੜਾ, ਐਜੂਕੇਸ਼ਨ ਵਿੰਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ, ਲਛਮਣ ਸਿੰਘ ਪੂਨੀਆ ਤੇ ਹੋਰ | ਅਜੀਤ ਤਸਵੀਰ <br/> 06-04-2026
ਲੋਹੀਆਂ ਖਾਸ, 5 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਦੇ ਸਦਕਾ ਪੂਰੇ ਦੇਸ਼ ਦੀ ਸਿੱਖਿਆ 'ਚ ਮੂਹਰੇ ਚੱਲ ਰਹੇ ਪੰਜਾਬ ਨੂੰ ਨੰਬਰ 1 'ਤੇ ਰੱਖਣ ਲਈ ਮਾਨ ਸਰਕਾਰ ਹਰ ਤਰ੍ਹਾਂ ਦੇ ਉਪਰਾਲਿਆਂ ਨਾਲ ਯਤਨਸ਼ੀਲ ਹੈ | ਇਹ ਪ੍ਰਗਟਾਵਾ ਐਜੂਕੇਸ਼ਨ ਵਿੰਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈਕ, ਪੰਜਾਬ ਤੇ ਮੀਤ ਪ੍ਰਧਾਨ ਆਮ ਆਦਮੀ ਪਾਰਟੀ (ਮਹਿਲਾ ਵਿੰਗ) ਪੰਜਾਬ ਨੇ 'ਅਜੀਤ' ਨਾਲ ਸਾਂਝਿਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਦੇ ਪ੍ਰਧਾਨ ਗੁਲਸ਼ਨ ਛਾਬੜਾ ਦੀ ਅਗਵਾਈ ਹੇਠ ਬੱਚਤ ਭਵਨ ਲੁਧਿਆਣਾ ਵਿਖੇ ਐਜ਼ੂਕੇਸ਼ਨ ਵਿੰਗ ਦੀ ਪੰਜਾਬ ਪੱਧਰੀ ਮੀਟਿੰਗ ਹੋਈ, ਜਿਸ ਵਿਚ ਜਿਥੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਕੋਆਡੀਨੇਟਰ ਤੇ ਡੀ. ਆਈ. ਹਾਜ਼ਰ ਸਨ, ਉਥੇ ਉਸ ਵਿਚ ਐਜੂਕੇਸ਼ਨ ਵਿੰਗ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ | ਇਸ ਮੌਕੇ ਜਿਥੇ ਪ੍ਰਧਾਨ ਗੁਲਸ਼ਨ ਛਾਬੜਾ ਨਾਲ ਸਿੱਖਿਆ ਦੇ ਹੋਰ ਸੁਧਾਰ ਲਈ ਵੀਚਾਰਾਂ ਹੋਈਆਂ, ਉਥੇ ਉਨ੍ਹਾਂ ਨੇ ਸਾਡੀ ਟੀਮ ਵਲੋਂ ਕੀਤੇ ਪਿਛਲੇ ਸਕੂਲੀ ਕੰਮਾਂ ਤੇ ਉਪਰਾਲਿਆਂ ਦੀ ਬਹੁਤ ਸ਼ਲਾਘਾ ਕੀਤੀ | ਇਸ ਮੌਕੇ ਪੀ. ਏ. ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ ਵੀ ਹਾਜਰ ਸਨ |
ਪਿਛਲੀ ਖ਼ਬਰ ਬਨੂੜ ਦੀ ਅਨਾਜ ਮੰਡੀ 'ਚ ਵਿਧਾਇਕਾ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਸ਼ਾਹਕੋਟ ਵਿਖੇ ਡਾ. ਅੰਬੇਡਕਰ ਦੀ ਪ੍ਰਤਿਮਾ ਦਾ ਉਦਘਾਟਨ 14 ਨੂੰ - ਜਸਵੀਰ ਜਲਾਲਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।