11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਈ ਡੰਪਾਂ ਤੋਂ ਨਹੀਂ ਚੁੱਕਿਆ ਗਿਆ ਕੂੜਾ <br/>

ਅਜੀਤ ਡੈਸਕ 06-04-2026
ਜਲੰਧਰ, 5 ਅਪ੍ਰੈਲ (ਸ਼ਿਵ)-ਸ਼ਹਿਰ ਦੇ ਕਈ ਇਲਾਕਿਆਂ 'ਚ ਕੂੜੇ ਦੇ ਡੰਪਾਂ ਦੀ ਸਮੱਸਿਆ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਕੁੱਝ ਦਿਨ ਪਹਿਲਾਂ ਡੰਪਾਂ ਤੋਂ ਸਮੇਂ ਸਿਰ ਕੂੜਾ ਚੁੱਕਣ ਦੀ ਹਦਾਇਤ ਦਿੱਤੀ ਗਈ ਸੀ | ਅੱਜ ਕਈ ਡੰਪਾਂ 'ਤੇ ਕੂੜਾ ਪਿਆ ਨਜ਼ਰ ਆ ਰਿਹਾ ਸੀ | ਮੱਛੀ ਮਾਰਕੀਟ ਜਿਸ ਦੇ ਆਲੇ ਦੁਆਲੇ ਸਾਰਾ ਕਾਰੋਬਾਰੀ ਇਲਾਕਾ ਹੈ | ਉਸ ਦਾ ਕੂੜਾ ਨਾ ਚੁੱਕੇ ਜਾਣ ਕਰਕੇ ਕੂੜਾ ਸੜਕ ਤੱਕ ਆਇਆ ਪਿਆ ਸੀ | ਮੱਛੀ ਮਾਰਕੀਟ 'ਚ ਕਾਫ਼ੀ ਸਮਾਂ ਪਹਿਲਾਂ ਕੂੜਾ ਨਹੀਂ ਸੁੱਟਿਆ ਜਾਂਦਾ ਸੀ ਪਰ ਆਲੇ ਦੁਆਲੇ ਦੇ ਕਈ ਡੰਪ ਬੰਦ ਕਰਕੇ ਮੱਛੀ ਮਾਰਕੀਟ 'ਚ ਵੱਡਾ ਡੰਪ ਹੀ ਬਣਾ ਦਿੱਤਾ ਗਿਆ ਹੈ ਜਦਕਿ ਕਈ ਲੋਕਾਂ ਵਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਹੋਣੇ ਚਾਹੀਦੇ ਹਨ |

ਪਿਛਲੀ ਖ਼ਬਰ ਜੰਗਲਾਤ ਹੇਠ ਰਕਬੇ 'ਚ ਪੰਜਾਬ ਫਾਡੀ, ਸੰਤ ਸੀਚੇਵਾਲ ਵਲੋਂ ਰਾਜ ਸਭਾ 'ਚ ਪੁੱਛੇ ਸਵਾਲ 'ਚ ਹੋਇਆ ਖ਼ੁਲਾਸਾ <br/> ਅਗਲੀ ਖ਼ਬਰ ਯੰਗ ਪੈਟਲਜ਼ ਸਕੂਲ ਭੁਲੱਥ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।