11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੀਰ ਬਾਬਾ ਲੂਡਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ

ਪੀਰ ਬਾਬਾ ਲੂਡਣ ਸ਼ਾਹ ਦੇ ਸਾਲਾਨਾ ਮੇਲੇ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਉਨ੍ਹਾਂ ਦੇ ਸਾਥੀ ਤੇ ਮੇਲਾ ਕਮੇਟੀ ਦੇ ਮੈਂਬਰਾਨ | (ਸੱਜੇ) ਪੀਰ ਬਾਬਾ ਲੁਡਣ ਸ਼ਾਹ ਦੇ ਸਾਲਾਨਾ ਮੇਲੇ ਮੌਕੇ ਕੇਕ ਕੱਟਣ ਦੀ ਰਸਮ ਨਿਭਾਉਂਦੇ ਹੋਏ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਨਾਲ ਸਮਰਥਕ ਅਤੇ ਮੇਲਾ ਕਮੇਟੀ ਦੇ ਸਮੂਹ ਮੈਂਬਰਾਨ | ਤਸਵੀਰਾਂ : ਲਾਡੀ ਸਟੂਡੀਓ <br/> 05-04-2026
ਸੁਲਤਾਨਪੁਰ ਲੋਧੀ, 4 ਅਪ੍ਰੈਲ (ਨਰੇਸ਼ ਹੈਪੀ)-ਪੀਰ ਬਾਬਾ ਲੂਡਣ ਸ਼ਾਹ ਜੀ ਦਾ ਸਾਲਾਨਾ ਮੇਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸੰਜੀਵ ਨਰੂਲਾ ਦੀ ਅਗਵਾਈ ਹੇਠ ਬਿਜਲੀ ਘਰ ਦੇ ਸਾਹਮਣੇ ਦਰਬਾਰ ਦੇ ਸ਼ਰਧਾ ਨਾਲ ਮਨਾਇਆ | ਇਸ ਮੌਕੇ ਮਹਿੰਦੀ ਦੀ ਰਸਮ ਕੀਤੀ ਗਈ | ਉਪਰੰਤ ਮੇਲੇ ਦੀ ਆਰੰਭਤਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਕੀਤੀ ਅਤੇ ਸਮੂਹ ਸੰਗਤਾਂ ਨੂੰ ਪੀਰ ਬਾਬਾ ਜੀ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਸਾਥੀਆਂ ਸਮੇਤ ਤੇ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਦਰਬਾਰ 'ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਵੀ ਨਿਭਾਈ | ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ | ਮੇਲਾ ਕਮੇਟੀ ਵਲੋਂ ਪ੍ਰਧਾਨ ਰਾਜੀਵ ਧੀਰ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ | ਮੇਲੇ ਦੌਰਾਨ ਕੇਕ ਕੱਟਣ ਦੀ ਰਸਮ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਨਿਭਾਈ | ਉਨ੍ਹਾਂ ਮੇਲਾ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਤੇ ਅਜਿਹੇ ਮੇਲੇ ਸਾਡੇ ਸਭਿਆਚਾਰਕ ਦਾ ਪ੍ਰਤੀਕ ਹਨ | ਮੇਲਾ ਕਮੇਟੀ ਵਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਕੌਂਸਲਰ ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਰਵਿੰਦਰ ਸਿੰਘ ਰਵੀ ਪਿਥੋਰਾਹਲ, ਕਰਨ ਚੌਹਾਨ, ਸੰਜੀਵ ਅਰੋੜਾ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਚਾਹ-ਪਕੌੜੇ ਮਠਿਆਈਆਂ ਤੋਂ ਇਲਾਵਾ ਅਤੁੱਟ ਲੰਗਰ ਵੀ ਵਰਤਾਏ ਗਏ | ਸਮਾਗਮ 'ਚ ਪ੍ਰਧਾਨ ਸੰਜੀਵ ਨਰੂਲਾ ਤੋਂ ਇਲਾਵਾ ਜੱਗੂ ਕਨੌਜੀਆ, ਅਸ਼ੋਕ ਕੁਮਾਰ ਕਨੌਜੀਆ, ਬਖਸ਼ੀਸ਼ ਸਿੰਘ, ਅਜੇ ਵਧਵਾ, ਰਵੀ ਕੁਮਾਰ, ਪਵਨ ਕੁਮਾਰ, ਸਮਰ ਨਰੂਲਾ, ਰਿਦਮ ਨਰੂਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹਾਕੀ ਇੰਡੀਆ ਵਲੋਂ ਜਿਣਸੀ ਸ਼ੋਸ਼ਣ ਮਾਮਲੇ 'ਚ ਜਾਂਚ ਦੇ ਹੁਕਮ ਅਗਲੀ ਖ਼ਬਰ ਮਹਾਤਮਾ ਜੋਤੀਬਾ ਫੂਲੇ ਦੇ ਜਨਮ ਦਿਨ 'ਤੇ ਸਮਾਗਮ ਕਰਵਾਉਣ ਲਈ ਓ. ਬੀ. ਸੀ. ਸੰਗਠਨ ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।