09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਲਾਕ ਸੰਮਤੀ ਫੱਤੂਢੀਂਗਾ ਜ਼ੋਨ 'ਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਧੜੇ ਦੀ ਵੱਡੀ ਜਿੱਤ <br/>

ਅਜੀਤ ਡੈਸਕ 05-04-2026
ਕਪੂਰਥਲਾ, 4 ਅਪ੍ਰੈਲ (ਅਮਰਜੀਤ ਸਿੰਘ ਸਡਾਨਾ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਬਲਾਕ ਸੰਮਤੀ ਫੱਤੂਢੀਂਗਾ ਜ਼ੋਨ ਦੇ ਚੇਅਰਮੈਨ ਦੀ ਚੋਣ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਕੋਰਟ ਵਲੋਂ ਤਾਇਨਾਤ ਕੀਤੇ ਅਬਜ਼ਰਵਰ ਦੀ ਦੇਖ-ਰੇਖ ਹੇਠ ਹੋਈ | ਜਿਸ 'ਚ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੜੇ ਨਾਲ ਸੰਬੰਧਿਤ ਮਨਵੀਰ ਕੌਰ ਨੂੰ ਚੇਅਰਪਰਸਨ ਤੇ ਦਲਜੀਤ ਕੌਰ ਨੂੰ ਉਪ ਚੇਅਰਪਰਸਨ ਚੁਣਿਆ ਗਿਆ | ਚੇਅਰਮੈਨ ਦੀ ਚੋਣ ਤੋਂ ਬਾਅਦ ਉਪ ਚੇਅਰਮੈਨ ਦੀ ਚੋਣ ਦੋ ਉਮੀਦਵਾਰਾਂ ਵਿਚ ਡਰਾਅ ਹੋ ਗਈ | ਜਿਸ 'ਚ ਉਪਰੰਤ ਅਬਜ਼ਰਵਰ ਵਲੋਂ ਦੋਵਾਂ ਉਮੀਦਵਾਰਾਂ ਦੇ ਨਾਵਾਂ ਦੀਆਂ ਪਰਚੀਆਂ ਪਾਈਆਂ ਗਈਆਂ, ਜਿਸ ਤਹਿਤ ਉਪ ਚੇਅਰਪਰਸਨ ਦਾ ਤਾਜ ਦਲਜੀਤ ਕੌਰ ਦੇ ਸਿਰ 'ਤੇ ਸਜਿਆ ਤੇ ਇਸ ਦੀ ਪੁਸ਼ਟੀ ਚੋਣ ਵਾਲੇ ਕਮਰੇ ਤੋਂ ਬਾਹਰ ਆ ਕੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਖ਼ੁਦ ਕੀਤੀ | ਜ਼ਿਕਰਯੋਗ ਹੈ ਕਿ ਬੀਤੀ 1 ਅਪ੍ਰੈਲ ਨੂੰ ਢਿਲਵਾਂ ਵਿਖੇ ਇਹ ਚੋਣ ਰੱਖੀ ਗਈ ਸੀ, ਜਿੱਥੇ ਮਾਹੌਲ ਤਣਾਅਪੂਰਨ ਹੋ ਗਿਆ ਤੇ ਗੋਲੀ ਵੀ ਚੱਲੀ | ਉਪਰੰਤ ਰਿਟਰਨਿੰਗ ਅਫ਼ਸਰ ਐਸ. ਡੀ. ਐਮ. ਡਾ. ਇਰਵਿਨ ਕੌਰ ਵਲੋਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਗੋਲੀ ਚੱਲਣ ਦੇ ਮਾਮਲੇ ਸੰਬੰਧੀ ਥਾਣਾ ਢਿਲਵਾਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਅਸਲਾ ਐਕਟ ਦਾ ਕੇਸ ਦਰਜ ਕੀਤਾ | ਉਪਰੰਤ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੜੇ ਵਲੋਂ ਨਿਰਪੱਖ ਚੋਣ ਕਰਵਾਉਣ ਲਈ ਹਾਈ ਕੋਰਟ ਦਾ ਰੁਖ ਕੀਤਾ, ਜਿਸ ਉਪਰੰਤ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਹ ਚੋਣ ਨੇਪਰੇ ਚੜ੍ਹੀ ਤੇ ਮਨਵੀਰ ਕੌਰ ਨੂੰ ਚੇਅਰਪਰਸਨ ਚੁਣਿਆ ਗਿਆ | ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਆਜ਼ਾਦ ਤੌਰ 'ਤੇ ਵਿਧਾਇਕ ਜਿਤਾਇਆ ਤੇ ਹੁਣ ਉਨ੍ਹਾਂ ਦੇ ਸਾਥੀਆਂ ਨੂੰ ਬਲਾਕ ਸੰਮਤੀ ਦੀਆਂ ਚੋਣਾਂ ਵੱਡੇ ਫ਼ਰਕ ਨਾਲ ਜਿਤਾਇਆ | ਨਵ-ਨਿਯੁਕਤ ਚੇਅਰਪਰਸਨ ਮਨਵੀਰ ਕੌਰ ਤੇ ਉਪ ਚੇਅਰਪਰਸਨ ਦਲਜੀਤ ਕੌਰ ਨੇ ਵੋਟਰਾਂ ਦੇ ਨਾਲ-ਨਾਲ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਇਸ ਅਹੁਦੇ ਲਈ ਮਾਣ ਬਖ਼ਸ਼ਿਆ ਹੈ | ਇਸ ਮੌਕੇ ਜੋਗਾ ਸਿੰਘ ਕਾਲੇ ਵਾਲੇ, ਅਮਰਜੀਤ ਸਿੰਘ ਖਿੰਡਾ, ਤੇਜਵੰਤ ਸਿੰਘ, ਬਖ਼ਸ਼ੀਸ਼ ਸਿੰਘ ਬੱਬੂ ਖੈੜਾ, ਹਰਚਰਨ ਸਿੰਘ ਬੱਗਾ, ਮੇਹਰ ਸਿੰਘ ਵਿਰਕ, ਗੋਲਡੀ ਧੰਜੂ, ਰਜਿੰਦਰ ਤਕੀਆ, ਰਵੀ, ਸੋਨੂੰ, ਗੁਰਮੀਤ ਬਾਊਪੁਰ, ਸਰੂਪ ਸਿੰਘ ਭਰੋਆਣਾ, ਬਲਦੇਵ ਬਿੱਲਾ, ਕਸ਼ਮੀਰ ਸਿੰਘ ਪਰਮਜੀਤਪੁਰ, ਮਹਿੰਦਰ ਸਿੰਘ, ਸ਼ੇਰ ਸਿੰਘ, ਮੰਗਲ ਮੁੰਡੀ, ਡਾ. ਕੁਲਦੀਪ ਉੱਚਾ, ਸੁਖਦੇਵ ਕਿਸ਼ਨ ਸਿੰਘ ਵਾਲਾ, ਨਵਦੀਪ ਸੂਜੋਕਾਲੀਆ, ਦਲਬੀਰ ਸਹੋਤਾ, ਗੋਲਡੀ ਮੇਵਾ ਸਿੰਘ ਵਾਲਾ, ਦੀਪਕ ਰਾਜੂ ਧੀਰ, ਨਵਨੀਤ ਚੀਮਾ, ਅਸ਼ੋਕ ਮੋਗਲਾ, ਜੁਗਲ ਕਿਸ਼ੋਰ ਕੋਹਲੀ, ਗੁਰਦੀਪ ਸਿੰਘ, ਬਲਜਿੰਦਰ ਖਿੰਡਾ, ਸੁਖਦੇਵ ਸਿੰਘ ਕਬੀਰਪੁਰ, ਸੁਖਚੈਨ ਸਿੰਘ ਆਹਲੀ, ਕਰਨਵੀਰ, ਜਗਜੀਤ ਸਿੰਘ ਚੰਦੀ, ਤਰਸੇਮ ਸਿੰਘ ਲੋਧੀਵਾਲ, ਸ਼ਹਿਰੀ ਜਨਰਲ ਸਕੱਤਰ ਰਾਜਵੀਰ ਸਿੰਘ ਵਾਲੀਆ, ਸਰਬਜੀਤ ਸਿੰਘ ਸੱਬਾ, ਮੱਲ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਦੌਰਾਨ ਵਿਚਾਰਾਂ ਅਗਲੀ ਖ਼ਬਰ ਸਾਧੂ ਦੇ ਭੇਸ 'ਚ ਲੁਟੇਰੇ ਨੇ ਫ਼ਿਲਮੀ ਅੰਦਾਜ਼ 'ਚ ਸੋਨਾ ਤੇ ਨਕਦੀ ਲੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।