08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅੱਖਰ ਮੰਚ ਵਲੋਂ ਸੇਵਾ ਮੁਕਤੀ 'ਤੇ ਮੁੱਖ ਅਧਿਆਪਕ ਹਰਪਿੰਦਰ ਸਿੰਘ ਬਾਜਵਾ ਦਾ ਸਨਮਾਨ <br/>

ਅਜੀਤ ਡੈਸਕ 05-04-2026
ਕਪੂਰਥਲਾ, 4 ਅਪ੍ਰੈਲ (ਸਡਾਨਾ)-ਅੱਖਰ ਮੰਚ ਦੇ ਸਰਗਰਮ ਮੈਂਬਰ ਹਰਪਿੰਦਰ ਸਿੰਘ ਬਾਜਵਾ ਦੀ ਸੇਵਾ ਮੁਕਤੀ ਮੌਕੇ ਮੰਚ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੇ ਆਰੰਭ ਮੌਕੇ ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਵਿੱਦਿਆ ਵਿਭਾਗ ਦਾ ਸਿਆਣਾ ਤੇ ਸਫ਼ਲ ਮੁੱਖ ਅਧਿਆਪਕ ਦੱਸਿਆ, ਜਿਸ ਨੇ ਵਿੱਦਿਅਕ ਸੇਵਾ ਦੇ ਨਾਲ-ਨਾਲ ਅਧਿਆਪਕ ਜਥੇਬੰਦੀ ਡੀ. ਟੀ. ਐਫ. ਤੇ ਸਾਹਿਤਕ ਸੰਸਥਾ ਅੱਖਰ ਮੰਚ ਨਾਲ ਜੁੜ ਕੇ ਮੋਢੀ ਜ਼ਿੰਮੇਵਾਰੀਆਂ ਨਿਭਾਈਆਂ | ਔਜਲਾ ਨੇ ਕਿਹਾ ਕਿ ਹਰਪਿੰਦਰ ਸਿੰਘ ਬਾਜਵਾ ਦਾ ਸਨਮਾਨ ਅਸਲ 'ਚ ਅੱਖਰ ਮੰਚ ਦਾ ਸਨਮਾਨ ਹੈ | ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਆਪਣਾ ਪਿਆਰਾ ਮਿੱਤਰ ਦੱਸਦਿਆਂ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਜਸਵਿੰਦਰ ਸਿੰਘ ਚਾਹਲ ਨੇ ਬਾਜਵਾ ਨੂੰ ਬਹੁਪੱਖੀ ਸ਼ਖ਼ਸੀਅਤ ਆਖਿਆ ਤੇ ਆਰਟਿਸਟ ਜਸਬੀਰ ਸਿੰਘ ਸੰਧੂ ਨੇ ਵੀ ਬਾਜਵਾ ਨੂੰ ਚੰਗੇ ਮਿੱਤਰ ਵਜੋਂ ਪਰਿਭਾਸ਼ਿਤ ਕੀਤਾ | ਇਸ ਮੌਕੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਬਾਜਵਾ ਦੀ ਸੇਵਾ ਮੁਕਤੀ ਮੌਕੇ ਇਕ ਕਵਿਤਾ ਅਜੋਕੇ ਮਾਹੌਲ ਸਬੰਧੀ ਪੇਸ਼ ਕੀਤੀ ਤੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਵੀ ਕਵਿਤਾ ਦੇ ਨਾਲ-ਨਾਲ ਹਰਪਿੰਦਰ ਸਿੰਘ ਬਾਜਵਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੌਰਾਨ ਡਾ. ਸਰਦੂਲ ਸਿੰਘ ਔਜਲਾ ਨੇ ਡਾ. ਬਰਜਿੰਦਰ ਸਿੰਘ ਹਮਦਰਦ ਬਾਰੇ ਲਿਖੀ ਇਕ ਕਵਿਤਾ ਹਾਜ਼ਰਾਂ ਨਾਲ ਸਾਂਝੀ ਕੀਤੀ | ਅੰਤ 'ਚ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਨੇ ਹਰਪਿੰਦਰ ਸਿੰਘ ਬਾਜਵਾ ਨੂੰ ਸੇਵਾ ਮੁਕਤੀ 'ਤੇ ਸ਼ੁੱਭਇੱਛਾਵਾਂ ਭੇਟ ਕੀਤੀਆਂ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਸਮਾਗਮ ਦੌਰਾਨ ਬਾਬਾ ਨਿਰਮਲ ਸਿੰਘ ਸਪੇਨ, ਸੁਖਜਿੰਦਰ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ | ਅੰਤ 'ਚ ਹਰਪਿੰਦਰ ਸਿੰਘ ਬਾਜਵਾ ਨੇ ਅੱਖਰ ਮੰਚ ਦੇ ਸਮੂਹ ਅਹੁਦੇਦਾਰਾਂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ 7 ਤੇ 9 ਅਪ੍ਰੈਲ ਨੂੰ -ਜਥੇ:...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।