08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੇਬੇ ਨਾਨਕੀ ਜੀ ਵਿਖੇ ਸੁੰਦਰ ਦਸਤਾਰ ਸਜਾਓ ਮੁਕਾਬਲਿਆਂ 'ਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚੇ ਅੱਵਲ

ਅਜੀਤ ਡੈਸਕ 05-04-2026
ਸੁਲਤਾਨਪੁਰ ਲੋਧੀ, 4 ਅਪ੍ਰੈਲ (ਨਰੇਸ਼ ਹੈਪੀ)-ਬੇਬੇ ਨਾਨਕੀ ਜੀ ਦੇ 562 ਵੇਂ ਜਨਮ ਉਤਸਵ ਸੰਬੰਧੀ ਸੁੰਦਰ ਦਸਤਾਰ ਸਜਾਓ ਮੁਕਾਬਲਿਆਂ 'ਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ 'ਚ ਕਰਵਾਏ ਗਏ | ਸੀਨੀਅਰ ਗਰੁੱਪ 'ਚੋਂ ਬਾਰ੍ਹਵੀਂ ਕਲਾਸ ਦੇ ਅਰਮਾਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਪ੍ਰਬੰਧਕਾਂ ਵਲੋਂ ਉਸ ਨੂੰ 3100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਇਸੇ ਤਰ੍ਹਾਂ ਹਰਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ ਉਸ ਨੂੰ 2100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ, ਜਦਕਿ ਬਲਜੀਤ ਸਿੰਘ ਤੇ ਗੁਰਨੂਰ ਸਿੰਘ ਨੂੰ 1100 ਰੁਪਏ ਦੀ ਨਕਦ ਰਾਸ਼ੀ ਨਾਲ ਕੰਸੋਲੇਸ਼ਨ ਪ੍ਰਾਈਜ਼ ਦਿੱਤਾ | ਜੂਨੀਅਰ ਗਰੁੱਪ 'ਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕਰਕੇ 2100 ਰੁਪਏ ਦੀ ਨਕਦ ਰਾਸ਼ੀ ਸਨਮਾਨ ਵਜੋਂ ਪ੍ਰਾਪਤ ਕੀਤੀ ਤੇ ਹਰਸਾਹਿਬ ਸਿੰਘ ਨੇ 1100 ਰੁਪਏ ਦੀ ਨਕਦ ਰਾਸ਼ੀ ਨਾਲ ਕੰਸੋਲੇਸ਼ਨ ਪ੍ਰਾਈਜ਼ ਹਾਸਿਲ ਕੀਤਾ | ਬੱਚਿਆਂ ਨੇ ਦਿੱਤੇ ਸਮੇਂ ਵਿਚ ਸੁੰਦਰ ਦਸਤਾਰ ਸਜਾ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ | ਜੇਤੂ ਰਹੇ ਬੱਚਿਆਂ ਨੂੰ ਬੀਬੀ ਬਲਵੰਤ ਕੌਰ ਮੈਮੋਰੀਅਲ ਟਰੱਸਟ ਵਲੋਂ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪਿ੍ੰਸੀਪਲ ਗਗਨਦੀਪ ਕੌਰ ਜੱਜ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਬੱਚਿਆਂ ਨਾਲ ਉਨ੍ਹਾਂ ਦੇ ਅਧਿਆਪਕ ਕਾਸ਼ਮ ਖ਼ਾਨ ਤੇ ਲਵਪ੍ਰੀਤ ਸਿੰਘ ਸਨ |
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਕਪੂਰਥਲਾ, 4 ਅਪ੍ਰੈਲ (ਸਡਾਨਾ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ. ਐਸ. ਆਈ. ਸੰਦੀਪ ਸਿੰਘ ਨੇ ਪਿੰਡ ਢੱਪਈ ਨੇੜੇ ਕਥਿਤ ਦੋਸ਼ੀ ਬਲਵਿੰਦਰ ਸਿੰਘ ਵਾਸੀ ਢੱਪਈ ਨੂੰ ਰੋਕ ਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਵਲੋਂ ਸੁੱਟੇ ਲਿਫ਼ਾਫ਼ੇ 'ਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤਹਿਤ ਉਸ ਵਿਰੁੱਧ ਥਾਣਾ ਸਦਰ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ 7 ਤੇ 9 ਅਪ੍ਰੈਲ ਨੂੰ -ਜਥੇ:... ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਮਿਲੀ ਜਸਵੰਤ ਸਿੰਘ ਰਾਏ ਸਕਾਲਰਸ਼ਿਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।