08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਡਾਲਾ ਕਾਲਜ ਵਿਖੇ 'ਵਿਸ਼ਵ ਕਵਿਤਾ ਦਿਵਸ' ਮਨਾਇਆ

ਅਜੀਤ ਡੈਸਕ 05-04-2026
ਨਡਾਲਾ, 4 ਅਪ੍ਰੈਲ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਅੰਗਰੇਜੀ ਵਿਭਾਗ ਵਲੋਂ 'ਵਿਸ਼ਵ ਕਵਿਤਾ ਦਿਵਸ' ਮਨਾਇਆ, ਜਿਸ ਅਧੀਨ ਵਿਭਿੰਨ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚ ਪੋਸਟਰ ਮੇਕਿੰਗ, ਕੁਇਜ਼, ਸਲੋਗਨ ਲੇਖ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਪੋਸਟਰ ਮੇਕਿੰਗ ਵਿਚੋਂ ਜਸਲੀਨਪ੍ਰੀਤ ਕੌਰ ਬੀ. ਕਾਮ ਸਮੈਸਟਰ ਚੌਥਾ, ਹਰਮਨਪ੍ਰੀਤ ਕੌਰ ਬੀ. ਕਾਮ ਸਮੈਸਟਰ ਦੂਜਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸਲੋਗਨ ਮੁਕਾਬਲੇ 'ਚ ਰਜਨੀਤ ਕੌਰ ਬੀ. ਕਾਮ ਸਮੈਸਟਰ ਦੂਜਾ ਨੇ ਪਹਿਲਾ ਤੇ ਜਸ਼ਨਪ੍ਰੀਤ ਕੌਰ ਬੀ. ਏ. ਸਮੈਸਟਰ ਚੌਥਾ ਨੇ ਦੂਜਾ ਸਥਾਨ ਹਾਸਲ ਕੀਤਾ | ਲੇਖ ਮੁਕਾਬਲੇ 'ਚੋਂ ਵਿਦਿਆਰਥਣ ਰਾਜਵੀਰ ਬੀ. ਏ. ਸਮੈਸਟਰ ਚੌਥਾ ਨੇ ਪਹਿਲਾ ਅਤੇ ਕੋਮਲ ਬੀ. ਕਾਮ ਸਮੈਸਟਰ ਚੌਥਾ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਤ 'ਚ ਕੁਇਜ਼ ਮੁਕਾਬਲਿਆਂ 'ਚ ਪਹਿਲਾ ਸਥਾਨ 'ਏ' ਟੀਮ ਹਰਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਿ੍ੰਸੀ ਸ਼ਰਮਾ ਬੀ. ਕਾਮ ਸਮੈਸਟਰ ਦੂਜਾ ਨੇ ਪਹਿਲਾ ਤੇ ਡੀ ਟੀਮ ਮੁਸਕਾਨ, ਤਰਨਪ੍ਰੀਤ ਤੇ ਗੁਰਲੀਨ ਕੌਰ ਬੀ. ਸੀ. ਏ. ਸਮੈਸਟਰ ਦੂਜਾ ਨੇ ਦੂਜਾ ਸਥਾਨ ਹਾਸਿਲ ਕੀਤਾ | ਕਵਿਤਾ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ 'ਚ ਅੰਗਰੇਜ਼ੀ ਸਾਹਿਤ ਵਿਚ ਰੁਚੀ ਪੈਦਾ ਕਰਨਾ ਸੀ, ਵਿਦਿਆਰਥੀਆਂ ਵਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਗਬੀਰ ਭੁੱਲਰ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿਗਤੀਵਿਧੀਆਂ 'ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਪ੍ਰੋ. ਪ੍ਰੀਤੀ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਕਾਜਲ, ਪ੍ਰੋ. ਹਰਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮਿਸ਼ਨ ਸਮਰੱਥ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਤੇ ਸਕੂਲ ਮੁਖੀਆਂ ਦਾ ਸਨਮਾਨ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਭੁਲੱਥ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।