12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਜਪਾ ਵਰਕਰਾਂ ਨੇ ਰੈਸਟ ਹਾਊਸ ਚੌਕ 'ਚ 'ਆਪ' ਸਰਕਾਰ ਦਾ ਪੁਤਲਾ ਫੂਕਿਆ <br/>

ਅਜੀਤ ਡੈਸਕ 04-04-2026
ਫਗਵਾੜਾ, 3 ਅਪੈ੍ਰਲ (ਹਰਜੋਤ ਸਿੰਘ ਚਾਨਾ)-ਪੰਜਾਬ ਦੀ 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ ਤੇ ਸਰਕਾਰ ਦੇ ਕਾਰਜਕਾਲ ਦੌਰਾਨ ਕਾਨੂੰਨ ਦਾ ਬੁਰੀ ਤਰ੍ਹਾਂ ਜਨਾਜਾ ਨਿਕਲ ਚੁੱਕਾ ਹੈ | ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਮ ਆਦਮੀ ਪਾਰਟੀ ਸਰਕਾਰ ਦਾ ਪੁਤਲਾ ਸਾੜਨ ਮੌਕੇ ਕੀਤਾ | ਭਾਜਪਾ ਵਲੋਂ ਸੋਮ ਪ੍ਰਕਾਸ਼ ਦੀ ਅਗਵਾਈ 'ਚ ਵਰਕਰ ਰੈਸਟ ਹਾਊਸ ਦੇ ਬਾਹਰ ਇਕੱਠੇ ਹੋਏ ਜਿਥੇ ਉਨ੍ਹਾਂ ਨਾਅਰੇਬਾਜ਼ੀ ਕੀਤੀ ਤੇ ਰੈਸਟ ਹਾਊਸ ਚੌਕ 'ਚ 'ਆਪ' ਸਰਕਾਰ ਦਾ ਪੁਤਲਾ ਸਾੜਿਆ | ਇਸ ਮੌਕੇ ਬੋਲਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਕਾਨੂੰਨ ਤੇ ਨਿਆਂ ਵਿਵਸਥਾ ਦੀ ਬਹੁਤ ਹੀ ਮਾੜੀ ਹਾਲਤ ਹੋ ਚੁੱਕੀ ਹੈ ਤੇ ਪੰਜਾਬ ਦਾ ਹਰੇਕ ਵਾਸੀ ਜਾਨੀ ਤੇ ਮਾਲੀ ਨੁਕਸਾਨ ਤੋਂ ਡਰ ਤੇ ਸਹਿਮ ਦੇ ਮਾਹੌਲ 'ਚ ਹੈ ਤੇ ਹਰੇਕ ਸਰਕਾਰੀ ਦਫ਼ਤਰ 'ਚ ਰਿਸ਼ਵਤਖ਼ੋਰੀ ਕਾਰਨ ਵੀ ਜਨਤਾ ਬਹੁਤ ਪ੍ਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤਾ ਨੂੰ ਬਦਲਣ ਲਈ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੂਬੇ ਦੀ ਆਮ ਜਨਤਾ ਸੁੱਖ ਦਾ ਜੀਵਨ ਬਤੀਤ ਕਰ ਸਕੇ | ਇਸ ਮੌਕੇ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਕਾਨੂੰਨ ਦਾ ਬਹੁਤ ਹੀ ਬੁਰਾ ਹਾਲ ਹੈ ਤੇ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਕੋਈ ਵੀ ਸੁਰੱਖਿਆ ਨਹੀਂ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨ ਹੋਏ ਗੋਲੀਕਾਂਡ ਤੇ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਬਾਰੇ ਵੀ ਫਗਵਾੜਾ ਦਾ ਪੁਲਿਸ ਪ੍ਰਸ਼ਾਸਨ ਮੌਨ ਧਾਰ ਕੇ ਬੈਠਾ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਪਾਹਵਾ, ਪੰਕਜ ਚਾਵਲਾ, ਸੰਜੂ ਚੈਲ, ਸ਼ਾਲੂ ਚੋਪੜਾ, ਨਰੇਸ਼ ਕੋਟਰਾਣੀ, ਸੁਰਿੰਦਰ ਚੋਪੜਾ, ਜੀਤਾ ਪੰਡਵਾ, ਬੀਰਾ ਰਾਮ ਕੌਂਸਲਰ, ਗਗਨ ਸੋਨੀ, ਪ੍ਰਦੀਪ ਅਹੂਜਾ, ਮਹੇਸ਼ ਬਾਂਗਾ, ਰਾਜ ਕੁਮਾਰ ਗੁਪਤਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਰਮੇਸ਼ ਕੁਮਾਰ, ਵਿਸ਼ਾਲ ਵਾਲੀਆ, ਰੌਸ਼ੀ ਹਰਦਾਸਪੁਰ, ਰਜਿੰਦਰ ਡਾਬਰੀ, ਮਨਿੰਦਰ ਕੌਰ, ਜਤਿੰਦਰ ਉਂਕਾਰ ਨਗਰ, ਮਹਿੰਦਰਪਾਲ ਧਰਮਸ਼ੋਤ, ਰਾਜੂ ਚੈਲ ਤੋਂ ਇਲਾਵਾ ਵੱਡੀ ਗਿਣਤੀ 'ਚ ਭਾਜਪਾ ਵਰਕਰ ਸ਼ਾਮਿਲ ਸਨ |

ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਦੀ ਕੰਧ ਪਾੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਬੇਬੇ ਨਾਨਕੀ ਜੀ ਦੇ ਜਨਮ ਉਤਸਵ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।