ਨਡਾਲਾ, 31 ਮਾਰਚ (ਰਘਬਿੰਦਰ ਸਿੰਘ)-ਰਾਮ ਭਗਤ ਹਨੂਮਾਨ ਜਯੰਤੀ ਮੌਕੇ ਕੱਲ੍ਹ 2 ਅਪ੍ਰੈਲ ਸ੍ਰੀ ਸੁੰਦਰਕਾਂਡ ਪਾਠ ਦਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਵੈਸ਼ਨੋ ਦੇਵੀ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ ਸ੍ਰੀ ਹਨੂਮਾਨ ਦੀ ਪੂਜਾ ਅਰਚਨਾ ਨਾਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸ੍ਰੀ ਸੁੰਦਰਕਾਂਡ ਪਾਠ ਕੀਤਾ ਜਾਵੇਗਾ | ਇਸ ਮੌਕੇ ਤੇ ਭਗਤਾਂ ਵੱਲੋਂ ਭਜਨ ਕੀਰਤਨ ਵੀ ਕੀਤਾ ਜਾਵੇਗਾ ਅਤੇ ਸਮਾਗਮ ਦੇ ਅਖੀਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ |ਸਮਾਗਮ ਦੌਰਾਨ ਪ੍ਰਸਾਦ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਕਲੱਬ ਮੈਂਬਰਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਚੜ੍ਹ ਕੇ ਇਸ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਅਤੇ ਹਨੂਮਾਨ ਜੀ ਦੀ ਕਿਰਪਾ ਪ੍ਰਾਪਤ ਕਰਨ | ਇਸ ਮੌਕੇ ਕਲੱਬ ਪ੍ਰਧਾਨ ਅਮਿਤ ਕੁਮਾਰ, ਪ੍ਰਮੋਦ ਕੁਮਾਰ ਸ਼ਰਮਾ, ਪ੍ਰਵੀਨ ਕੁਮਾਰ ਸ਼ਰਮਾ, ਰਜਿੰਦਰ ਸੱਪਲ, ਟਿੰਕੂ ਸਨੌਤਰਾ, ਟਿੰਕੂ ਸੱਪਲ, ਪਿ੍ੰਸ ਵਾਗਲ, ਨੀਲਮ ਦੱਤ, ਆਸ਼ੂ, ਪੰਡਿਤ ਸੰਦੀਪ ਪਾਂਡੇ, ਦੀਪਕ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |