28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਭਾਜਪਾ ਦਾ ਮੁੱਖ ਉਦੇਸ਼ ਆਪਣੇ ਵਰਕਰਾਂ ਨੂੰ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰਨਾ-ਤੀਕਸ਼ਣ ਸੂਦ <br/>

ਅਜੀਤ ਡੈਸਕ 01-04-2026
ਕਪੂਰਥਲਾ, 31 ਮਾਰਚ (ਅਮਰਜੀਤ ਕੋਮਲ)-ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮਹਾਂ ਅਭਿਆਨ 2026 ਤਹਿਤ ਖੋਜੇਵਾਲ ਸਕੂਲ ਇੱਬਣ ਗੇਟ 'ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ 'ਚ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਤੀਕਸ਼ਣ ਸੂਦ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੀ ਆਰੰਭਤਾ ਮੌਕੇ ਤੀਕਸ਼ਣ, ਸੂਦ, ਰਣਜੀਤ ਸਿੰਘ ਖੋਜੇਵਾਲ, ਸੂਬਾਈ ਆਗੂ ਯੱਗਦਤ ਐਰੀ, ਪ੍ਰੋ. ਅਨੁਰਾਗ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ ਤੇ ਐਡਵੋਕੇਟ ਹੈਰੀ ਸ਼ਰਮਾ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਤੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀਆਂ ਤਸਵੀਰਾਂ 'ਤੇ ਫ਼ੁਲ ਮਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਬਾਅਦ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਤੀਕਸ਼ਣ ਸੂਦ ਨੇ ਸੰਗਠਨ ਦੀ ਵਿਚਾਰਧਾਰਾ, ਕਾਰਜ ਪ੍ਰਣਾਲੀ ਤੇ ਜਨ ਸੰਪਰਕ ਮੁਹਿੰਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਆਪਣੇ ਵਰਕਰਾਂ ਨੂੰ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਕਰਨਾ ਹੈ | ਉਨ੍ਹਾਂ ਪੰਡਿਤ ਦੀਨ ਦਿਆਲ ਉਪਾਧਿਆਇ, ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਯੱਗਦਤ ਐਰੀ, ਪ੍ਰੋ. ਅਨੁਰਾਗ ਸ਼ਰਮਾ, ਕਪੂਰ ਚੰਦ ਥਾਪਰ, ਐਡਵੋਕੇਟ ਹੈਰੀ ਸ਼ਰਮਾ ਤੇ ਮਹਿੰਦਰ ਸਿੰਘ ਬਲੇਰ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਰਾਹੀਂ ਸਰਕਾਰੀ ਯੋਜਨਾ ਨੂੰ ਆਮ ਲੋਕਾਂ ਤੱਕ ਬਹੁਤ ਹੀ ਪ੍ਰਭਾਵੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ | ਇਸ ਮੌਕੇ ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਆਈ.ਟੀ. ਸੈੱਲ ਦੇ ਸੂਬਾਈ ਆਗੂ ਵਿੱਕੀ ਗੁਜਰਾਲ, ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਉਲ, ਬਲਵੰਤ ਸਿੰਘ ਬੂਟਾਂ, ਮੱਸਾ ਸਿੰਘ, ਰਾਜ ਕੁਮਾਰ, ਧਰਮਵੀਰ ਪਵਾਰ, ਸੁਰਜੀਤ ਸਿੰਘ, ਅਮਰਨਾਥ, ਰਵਿੰਦਰ ਸ਼ਰਮਾ, ਲੱਕੀ ਸਰਪੰਚ, ਮਧੂ ਸੂਦ, ਅਸ਼ੋਕ ਮਾਹਲਾ, ਨੰਬਰਦਾਰ ਤੀਰਥ ਸਿੰਘ ਕਾਲਾ ਸੰਘਿਆਂ, ਰਾਣਾ ਰਣਜੀਤ ਸਿੰਘ, ਨਰੇਸ਼ ਮਹਾਜਨ, ਸੋਨੂੰ ਔਜਲਾ, ਅਸ਼ੀਸ਼ ਮਹਿਤਾ, ਮਾਨਕ ਗਰੋਵਰ, ਅਸ਼ਵਨੀ ਤੁਲੀ, ਜੈ ਮਿਸ਼ਰਾ, ਰਾਜਨ ਠਿੱਗੀ, ਚਰਨ ਕਮਲ ਸਿੰਘ ਦਿਉਲ, ਮਨਰਾਜ ਸਿੰਘ ਦਿਉਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਰ.ਸੀ.ਐਫ. ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਕਰਮਚਾਰੀਆਂ ਦਾ ਵਡਮੁੱਲਾ ਯੋਗਦਾਨ ਰਿਹਾ-ਅਜੈ ਨੰਦਨ ਅਗਲੀ ਖ਼ਬਰ ਢਿਲਵਾਂ ਵਿਖੇ ਨਵੀਆਂ ਟੋਲ ਦਰਾਂ ਅੱਜ ਰਾਤ 12 ਵਜੇ ਤੋਂ ਬਾਅਦ ਲਾਗੂ ਹੋਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।