08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਲਜਿੰਦਰ ਠੇਕੇਦਾਰ ਤੇ ਸਰੂਪ ਸਿੰਘ ਖਲਵਾੜਾ ਹੋਏ ਸਨਮਾਨਿਤ <br/>

ਅਜੀਤ ਡੈਸਕ 30-03-2026
ਫਗਵਾੜਾ, 29 ਮਾਰਚ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਠੇਕੇਦਾਰ ਬਲਜਿੰਦਰ ਸਿੰਘ ਨੂੰ ਸੂਬੇ ਦੇ ਐਸ. ਸੀ. ਵਿੰਗ ਦਾ ਮੀਤ ਪ੍ਰਧਾਨ ਤੇ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਐਸ. ਸੀ. ਵਿੰਗ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਲੱਗਣ ਦੀ ਖ਼ੁਸ਼ੀ 'ਚ ਫਗਵਾੜਾ ਦੇ ਐਸੋਸੀਏਸ਼ਨ ਕਲਾਥ ਮਰਚੈਂਟ ਦੇ ਪ੍ਰਧਾਨ ਅਸ਼ੋਕ ਕੁਲਥਮ, ਚੇਅਰਮੈਨ ਸੁਰਿੰਦਰ ਸਿੰਘ ਨਾਰੰਗ ਤੇ ਸਿਟੀ ਕਲੱਬ ਦੇ ਸੈਕਟਰੀ ਧਰਮਿੰਦਰ ਕੁਮਾਰ ਟੋਨੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਐਸੋਸੀਏਸ਼ਨ ਕਲਾਥ ਮਰਚੈਂਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਫਗਵਾੜਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਫਗਵਾੜਾ ਦੀ ਗੱਲ ਰੱਖਣ ਵਾਲਿਆਂ ਨੂੰ ਵਧੀਆਂ ਅਹੁਦੇ ਦਿੱਤੇ ਗਏ ਹਨ | ਇਸ ਮੌਕੇ ਧਰਮਿੰਦਰ ਕੁਮਾਰ ਟੋਨੀ ਨੇ ਕਿਹਾ ਬਲਜਿੰਦਰ ਸਿੰਘ ਠੇਕੇਦਾਰ ਤੇ ਸਰੂਪ ਸਿੰਘ ਖਲਵਾੜਾ ਵਧੀਆ ਕੰਮ ਕਰਨ ਵਾਲਿਆਂ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਅਹੁਦਿਆਂ ਨਾਲ ਨਿਵਾਜਣਾ ਮਾਣ ਵਾਲੀ ਗੱਲ ਹੈ | ਟੋਨੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਕੰਮ ਕਰਨ ਵਾਲਿਆਂ ਨੂੰ ਵਧੀਆਂ ਮਾਣ ਸਤਿਕਾਰ ਦਿੰਦੀ ਹੈ | ਇਸ ਮੌਕੇ ਦੋਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੂਬਾਈ ਅਕਾਲੀ ਆਗੂ ਅਵਤਾਰ ਸਿੰਘ ਭੁੰਗਰਨੀ, ਰਣਜੀਤ ਸਿੰਘ ਸੰਧਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਫਗਵਾੜਾ ਤੋਂ ਵਾਹਦ ਰੋਡ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ-ਜਲਦੀ ਮੁੜ ਉਸਾਰੀ ਦੀ ਮੰਗ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਮਾਡਲ ਸਕੂਲ ਸ਼ਤਾਬਗੜ੍ਹ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।