08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਾਨਾ ਤਲਵੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ <br/>

ਅਜੀਤ ਡੈਸਕ 30-03-2026
ਭੁਲੱਥ, 29 ਮਾਰਚ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਦੀ ਅਗਵਾਈ ਹੇਠ ਪਿੰਡ ਮਾਨਾ ਤਲਵੰਡੀ ਦੇ ਗੁਰਦੁਆਰਾ ਡਕੇਰਾ ਸਾਹਿਬ ਵਿਖੇ ਹੋਈ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨਾਂ ਆਗੂ ਨੇ ਕਿਹਾ ਕਿ ਜੋ ਪੁਰਾਣੀ ਕਣਕ ਜਾਂ ਚੌਲ ਗੁਦਾਮਾਂ 'ਚ ਪੰਜਾਬ ਵਿਚ ਪਏ ਹਨ ਉਹ ਖ਼ਾਲੀ ਕਰਕੇ ਸਪੈਸ਼ਲ ਟਰੇਨਾਂ ਦੇ ਰੈਕ ਲਾ ਕੇ ਬਾਹਰਲੇ ਸੂਬਿਆਂ ਨੂੰ ਭੇਜੇ ਜਾਣ ਕਿਉਂਕਿ ਨਵੀਂ ਕਣਕ ਆਉਣ ਵਿਚ ਥੋੜੇ੍ਹ ਦਿਨ ਰਹਿ ਗਏ ਹਨ ਅਤੇ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ | ਇਸ ਲਈ ਮੰਡੀਆਂ ਵਿਚ ਕੰਡੇ ਚੈੱਕ ਕੀਤੇ ਜਾਣ ਤੇ ਬਾਰਦਾਨੇ ਦਾ, ਛਾਂ, ਪੀਣ ਵਾਲੇ ਪਾਣੀ ਤੇ ਹੋਰ ਸਮੁੱਚੇ ਪ੍ਰਬੰਧ ਮੰਡੀਆਂ ਵਿਚ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜੋ ਆਲੂ ਤੇ ਸਬਜ਼ੀਆਂ ਬਹੁਤ ਸਸਤੇ ਭਾਅ ਵਿਕ ਰਹੀਆਂ ਹਨ ਉਹ ਵਿਦੇਸ਼ਾਂ ਨੂੰ ਭੇਜੀਆਂ ਜਾਣ ਤੇ ਜੋ ਬਾਰਡਰ ਭਾਰਤ ਦੇ ਨਾਲ ਲੱਗਦੇ ਹਨ ਉਹ ਖੋਲ੍ਹੇ ਜਾਣ ਤਾਂ ਕਿ ਕਿਸਾਨ ਆਪਣੀ ਫ਼ਸਲ ਦਾ ਵਧੀਆ ਮੁੱਲ ਲੈ ਸਕਣ | ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਪਰਮਜੀਤ ਸਿੰਘ ਸਕੱਤਰ ਭੁਲੱਥ, ਸੁਖਦੇਵ ਸਿੰਘ ਕੌਂਸਲਰ ਕਮਰਾਏ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਕਰਮ ਸਿੰਘ ਮਾਨਾ ਤਲਵੰਡੀ, ਸਰਬਜੀਤ ਸਿੰਘ ਸਕੱਤਰ ਜਨਰਲ ਜ਼ਿਲ੍ਹਾ, ਅਮਰਜੀਤ ਸਿੰਘ ਸਰਪੰਚ ਲਿਟਾਂ, ਸੁਖਵਿੰਦਰ ਸਿੰਘ ਖ਼ਾਲਸਾ ਲਿੱਟਾਂ, ਡਾਕਟਰ ਜੋਗਿੰਦਰ ਸਿੰਘ ਲਿੱਟਾਂ, ਬਲਜੀਤ ਸਿੰਘ ਚੀਮਾ ਲਿੱਟਾਂ, ਨਰਿੰਦਰ ਸਿੰਘ ਚੀਮਾ ਲਿੱਟਾਂ, ਅੰਮਿ੍ਤਪਾਲ ਸਿੰਘ ਲਿੱਟਾਂ, ਨਰਿੰਦਰ ਸਿੰਘ ਬਾਜਵਾ ਲਿੱਟਾ, ਅਵਤਾਰ ਸਿੰਘ ਲਿੱਟਾਂ, ਗੁਰਦੇਵ ਸਿੰਘ ਖੱਸਣ, ਅਮਰੀਕ ਸਿੰਘ ਲਿੱਟਾ, ਨਾਨਕ ਸਿੰਘ ਲਿੱਟਾ, ਗੁਰਦੇਵ ਸਿੰਘ ਲਿਟਾਂ, ਵਸਲ ਸਿੰਘ ਬਾਜਵਾ ਲਿੱਟਾਂ, ਸੋਨੰੂ ਚੀਮਾ ਲਿੱਟਾਂ, ਦਲੇਰ ਸਿੰਘ ਚੀਮਾ ਲਿੱਟਾਂ, ਸੁਰਿੰਦਰ ਸਿੰਘ ਮਾਨਾ ਤਲਵੰਡੀ, ਅਮਰੀਕ ਸਿੰਘ ਕੁੱਦੋਵਾਲ, ਬਲਰਾਜ ਸਿੰਘ ਕੁੱਦੋਵਾਲ, ਸੂਰਤ ਸਿੰਘ ਕੁੱਦੋਵਾਲ, ਬਲਬੀਰ ਸਿੰਘ ਖੱਸਣ, ਹਰਪ੍ਰੀਤ ਸਿੰਘ ਖੱਸਣ, ਪਰਮਜੀਤ ਸਿੰਘ ਬੱਲ ਮਾਨਾ ਤਲਵੰਡੀ, ਜਗਤਾਰ ਸਿੰਘ ਮਾਨਾ ਤਲਵੰਡੀ, ਸੁੱਖਾ ਬੱਲ ਮਾਨਾ ਤਲਵੰਡੀ ਤੇ ਹੋਰ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਇੰਟਰਨੈਸ਼ਨਲ ਪਾਵਰਲਿਫ਼ਟਰ ਪ੍ਰਦੀਪ ਘਈ ਭਾਕਿਯੂ ਕਾਦੀਆਂ ਭੁਲੱਥ ਇਕਾਈ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।