15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਬਾ ਗਧੀਆ ਵਿਖੇ ਕਰੰਟ ਲੱਗਣ ਨਾਲ ਝੋਟੇ ਦੀ ਮੌਤ <br/>

ਅਜੀਤ ਡੈਸਕ 28-03-2026
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਇਥੋਂ ਦੇ ਮੁਹੱਲਾ ਬਾਬਾ ਗਧੀਆ ਵਿਖੇ ਪਸ਼ੂ ਚਾਰਨ ਗਏ ਗੁੱਜਰ ਪਰਿਵਾਰ ਦਾ ਇਕ ਝੋਟਾ ਖੇਤਾਂ ਕੰਢੇ ਲੱਗੀ ਕੰਡਿਆਲੀ ਤਾਰ ਦੇ ਕਰੰਟ ਲੱਗਣ ਨਾਲ ਮਾਰਿਆ ਗਿਆ | ਮੁਸਲਿਮ ਆਗੂ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਬਾਬਾ ਗਧੀਆ ਦਾ ਗੁੱਜਰ ਪਰਿਵਾਰ ਜਹੂਰ ਹੁਸੈਨ ਤੇ ਉਸ ਦੀ ਲੜਕੀ ਰਾਣੀ ਪਸ਼ੂ ਚਾਰਨ ਜਾ ਰਹੇ ਸਨ ਤੇ ਜਦੋਂ ਉਹ ਸੜਕ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦਾ ਪਸ਼ੂ ਘਾਹ ਖਾਣ ਲਈ ਜਦੋਂ ਖੇਤਾਂ ਵੱਲ ਨੂੰ ਹੋਇਆ ਤਾਂ ਉਸ ਨੂੰ ਲੱਗੀ ਬਿਜਲੀ ਦੀ ਤਾਰ ਦਾ ਕਰੰਟ ਲੱਗਣ ਕਾਰਨ ਝੋਟੇ ਦੀ ਮੌਤ ਹੋ ਗਈ ਜਦਕਿ ਉਸ ਨੂੰ ਚਾਰਨ ਵਾਲੀ ਲੜਕੀ ਰਾਣੀ ਵੀ ਕਰੰਟ ਲੱਗਣ ਨਾਲ ਡਿਗ ਗਈ ਤੇ ਮੌਕੇ 'ਤੇ ਬੱਚ ਗਈ ਜਦਕਿ ਦੋ ਲੱਖ ਰੁਪਏ ਦੀ ਲਾਗਤ ਨਾਲ ਉਨ੍ਹਾਂ ਵਲੋਂ ਖ਼ਰੀਦਿਆ ਝੋਟਾ ਚੱਲ ਵਸਿਆ | ਉਨ੍ਹਾਂ ਦੱਸਿਆ ਕਿ ਖੇਤ ਮਾਲਕ ਨੇ ਕੰਡਿਆਲੀ ਤਾਰ ਨੂੰ ਕਰੰਟ ਦੇਣ ਲਈ ਖੰਭੇ ਤੋਂ ਸਿੱਧੀ ਤਾਰ ਲਗਾਈ ਹੋਈ ਸੀ ਜਿਸ ਦਾ ਉਨ੍ਹਾਂ ਉਕਤ ਪਰਿਵਾਰ ਨਾਲ ਵਿਰੋਧ ਵੀ ਕੀਤਾ ਤੇ ਉਨ੍ਹਾਂ ਦੱਸਿਆ ਕਿ ਕੱਲ੍ਹ ਉਹ ਐਸ. ਪੀ. ਫਗਵਾੜਾ ਨੂੰ ਮਿਲ ਕੇ ਇਸ ਸੰਬੰਧੀ ਕਾਰਵਾਈ ਦੀ ਮੰਗ ਕਰਨਗੇ |

ਪਿਛਲੀ ਖ਼ਬਰ ਪੱਤਰਕਾਰ ਦੀ ਕੁੱਟਮਾਰ ਕਰਨ ਦੇ ਸੰਬੰਧ 'ਚ ਤਿੰਨ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਲੁਧਿਆਣਾ ਰੈਲੀ 'ਚ ਜ਼ਿਲੇ੍ਹ ਭਰ 'ਚੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਵੱਡੇ ਕਾਫ਼ਲੇ ਨਾਲ ਕੀਤੀ ਸ਼ਮੂਲੀਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।