15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੀ ਮੀਟਿੰਗ <br/>

ਅਜੀਤ ਡੈਸਕ 28-03-2026
ਬੇਗੋਵਾਲ, 27 ਮਾਰਚ (ਸੁਖਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਡੀ. ਐਸ. ਪੀ. ਅਵਤਾਰ ਸਿੰਘ ਦੀ ਅਗਵਾਈ ਹੇਠ ਬੇਗੋਵਾਲ 'ਚ ਹੋਈ | ਇਸ ਮੌਕੇ ਜਿਥੇ ਕਲੱਬ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਦੀਆਂ ਵਿਚਾਰਾਂ ਵਟਾਂਦਰੇ ਕੀਤੇ ਗਏ ਉਥੇ ਕਲੱਬ ਵਲੋਂ ਵਿਸਾਖੀ ਮੌਕੇ 14 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਪ੍ਰੋਗਰਾਮ ਬਾਰੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਇਸ ਵਾਰ ਸੰਤ ਪ੍ਰੇਮ ਸਿੰਘ ਖ਼ਾਲਸਾ ਸਕੂਲ ਬੇਗੋਵਾਲ 'ਚ ਕਲੱਬ ਵਲੋਂ ਸਾਲਾਨਾ ਟੂਰਨਾਮੈਂਟ ਬੜੀ ਧੂਮਧਾਮ ਕਰਵਾਇਆ ਜਾਵੇਗਾ | ਉਨ੍ਹਾਂ ਕਿਸ ਕਿ ਇਸ ਟੂਰਨਾਮੈਂਟ 'ਚ ਵੱਡੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਸ਼ਾਮ ਸਮੇਂ ਰੰਗਾਰੰਗ ਵੀ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਜਗਜੀਤ ਸਿੰਘ ਖਾਸਰੀਆ ਨੂੰ ਕਲੱਬ ਦਾ ਨਵਾਂ ਪ੍ਰਧਾਨ ਤੇ ਗੁਰਦੇਵ ਸਿੰਘ ਇਸ਼ਰਬੁਚਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਜਗਜੀਤ ਸਿੰਘ ਖਾਸਰੀਆ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਕਲੱਬ ਮੈਂਬਰਾਂ ਵਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਉਹ ਉਸ ਉੱਪਰ ਪੂਰੀ ਮਿਹਨਤ ਨਾਲ ਕੰਮ ਕਰਨਗੇ | ਇਸ ਮੌਕੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਹਰ ਸਾਲ ਫਰਵਰੀ ਮਹੀਨੇ 'ਚ ਹੀ ਟੂਰਨਾਮੈਂਟ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਪਿ੍ੰਸੀਪਲ ਸੇਵਾ ਸਿੰਘ, ਜਸਵੰਤ ਸਿੰਘ ਭਦਾਸ, ਜਗਜੀਤ ਸਿੰਘ ਖਾਸਰੀਆ, ਮਲਕੀਅਤ ਸਿੰਘ ਲੁਬਾਣਾ, ਜਰਨੈਲ ਸਿੰਘ ਯੂ. ਐਸ. ਏ., ਸੁਖਦੇਵ ਸਿੰਘ ਦੇਬੀ ਯੂ. ਐਸ. ਏ., ਹਜ਼ੂਰ ਸਿੰਘ, ਪ੍ਰਧਾਨ ਸਿੰਘ, ਸੁਰਿੰਦਰ ਸਿੰਘ ਰੂਬੀ, ਮਾਸਟਰ ਗੁਰਦੇਵ ਸਿੰਘ ਇਸ਼ਰਬੁਚਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਸੂਬੇ ਦੇ ਪ੍ਰਮੁੱਖ ਖੇਤਰਾਂ 'ਚ ਸਾਰਥਕ ਕੰਮ ਕਰਕੇ ਸੂਬੇ ਦੀ ਨੁਹਾਰ ਬਦਲੀ ਹੈ-ਸੱਜਣ ਸਿੰਘ ਚੀਮਾ <br/> ਅਗਲੀ ਖ਼ਬਰ ਬੇਬੇ ਨਾਨਕੀ ਦੇ 562ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ-ਚਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।