18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐਲ. ਪੀ. ਯੂ. ਨੇ ਪੱਛਮੀ ਪੰਜਾਬ 'ਚ ਪੰਜਾਬ ਦਾ ਪਹਿਲਾ ਐਨ-ਜਨਰਲ ਡਾਕਘਰ ਖੋਲਿ੍ਹਆ, ਡਿਜੀਟਲ ਸੇਵਾਵਾਂ ਨੂੰ ਦਿੱਤਾ ਹੁਲਾਰਾ <br/>

ਅਜੀਤ ਡੈਸਕ 28-03-2026
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਕਪੂਰਥਲਾ ਡਾਕ ਵਿਭਾਗ ਰਾਹੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ 'ਚ ਪੱਛਮੀ ਪੰਜਾਬ 'ਚ ਪਹਿਲਾ 'ਐਨ-ਜਨਰਲ ਡਾਕਘਰ' ਸਥਾਪਿਤ ਕਰਕੇ ਆਧੁਨਿਕੀਕਰਨ ਤੇ ਡਿਜੀਟਲ ਪਰਿਵਰਤਨ ਕੀਤਾ ਹੈ | ਡਾਕਘਰ ਦਾ ਉਦਘਾਟਨ ਅੱਜ ਐਲ. ਪੀ. ਯੂ. ਦੇ ਪੋ੍ਰ. ਚਾਂਸਲਰ ਡਾ. ਰਸ਼ਮੀ ਮਿੱਤਲ ਦੁਆਰਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਰਸ਼ਮੀ ਮਿੱਤਲ ਨੇ ਡਾਕ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਨਵੀਨਤਾਵਾਂ ਆਖਰੀ-ਮੀਲ ਸੰਪਰਕ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਐਨ-ਜਨਰਲ ਡਾਕਘਰ ਭਵਿੱਖ ਦੀਆਂ ਡਾਕ ਸੇਵਾਵਾਂ ਲਈ ਇਕ ਰੋਲ ਮਾਡਲ ਸਾਬਤ ਹੋਵੇਗਾ | ਡਾ. ਪ੍ਰਵੀਨ ਕੁਮਾਰ ਸਾਰਸਵਤ (ਆਈ. ਪੀ. ਓ. ਐਸ.), ਡਾਕ ਸੇਵਾਵਾਂ ਦੇ ਡਾਇਰੈਕਟਰ, ਪੰਜਾਬ ਪੱਛਮੀ ਖੇਤਰ, ਚੰਡੀਗੜ੍ਹ, ਜੋ ਇਸ ਸਮਾਗਮ 'ਚ ਵਿਸ਼ੇਸ਼ ਮਹਿਮਾਨ ਸਨ, ਨੇ ਕਿਹਾ ਕਿ ਡਾਕ ਵਿਭਾਗ ਲਗਾਤਾਰ ਆਪਣੀਆਂ ਸੇਵਾਵਾਂ ਨੂੰ ਤਕਨਾਲੋਜੀ ਆਧਾਰਿਤ, ਵਧੇਰੇ ਕੁਸ਼ਲ ਤੇ ਗਾਹਕ-ਕੇਂਦਿ੍ਤ ਬਣਾ ਰਿਹਾ ਹੈ, ਖਾਸ ਕਰਕੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ | ਉਨ੍ਹਾਂ ਕਿਹਾ ਕਿ ਇਹ ਪਹਿਲ ਇੰਡੀਆ ਪੋਸਟ ਨੂੰ ਇਕ ਡਿਜੀਟਲ ਤੌਰ 'ਤੇ ਸਸ਼ਕਤ ਤੇ ਗਤੀਸ਼ੀਲ ਸੇਵਾ ਸੰਗਠਨ 'ਚ ਬਦਲਣ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਦੱਸਿਆ ਕਿ ਇਹ ਡਾਕਘਰ ਇਕ ਛੱਤ ਹੇਠ ਆਧੁਨਿਕ ਡਾਕ, ਬੈਂਕਿੰਗ, ਵਿੱਤੀ ਤੇ ਡਿਜੀਟਲ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰੇਗਾ | ਇਸ 'ਚ ਈ-ਕਾਮਰਸ ਪਾਰਸਲ, ਡਿਜੀਟਲ ਲੈਣ-ਦੇਣ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰੇਗਾ | ਡਾਕ ਵਿਭਾਗ ਦੇ ਅਧਿਕਾਰੀਆਂ ਐਲ. ਪੀ. ਯੂ. ਕਰਮਚਾਰੀਆਂ ਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਇਸ ਸਮਾਗਮ 'ਚ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚਲ ਰਹੇ ਸੀ.ਜੀ.ਐੱਚ.ਐੱਸ. ਵੈਲਨੈੱਸ ਸੈਂਟਰ ਜਲੰਧਰ 'ਚ ਸਟਾਫ਼ ਦੀ ਭਾਰੀ ਕਮੀ-ਪੀ... ਅਗਲੀ ਖ਼ਬਰ ਕਾਂਗਰਸ ਸਰਕਾਰ ਸਮੇਂ 550 ਸਾਲਾ ਗੁਰਪੁਰਬ ਮੌਕੇ ਕੀਤੇ ਵਿਕਾਸ ਨੂੰ 'ਆਪ' ਸਰਕਾਰ ਨੇ ਕੀਤਾ ਮਲੀਆਮੇਟ-ਨਵਤੇਜ ਚੀਮਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।