18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਸਕੀਮ ਤਹਿਤ ਮਿ੍ਤਕ ਦੇ ਵਾਰਸਾਂ ਨੂੰ 2 ਲੱਖ ਦਾ ਚੈੱਕ ਭੇਟ <br/>

ਅਜੀਤ ਡੈਸਕ 28-03-2026
ਬੇਗੋਵਾਲ, 27 ਮਾਰਚ (ਸੁਖਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਨੰਗਲ ਲਬਾਣਾ ਦੀ ਪੰਜਾਬ ਗਰਾਮੀਣ ਬੈਂਕ ਵਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਲਾਭਪਾਤਰੀ ਮਿ੍ਤਕ ਦੇ ਪਰਿਵਾਰ ਨੂੰ 2 ਲੱਖ ਦਾ ਚੈੱਕ ਭੇਟ ਕੀਤਾ | ਇਸ ਸੰਬੰਧੀ ਮੈਨੇਜਰ ਪੁਨੀਤ ਕੁਮਾਰ ਤੇ ਸਹਾਇਕ ਮੈਨੇਜਰ ਪਿ੍ਅੰਕਾ ਨੇ ਦੱਸਿਆ ਕਿ ਸਾਡੀ ਸ਼ਾਖਾ 'ਚ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਸਵ. ਸੁਖਦੇਵ ਸਿੰਘ ਨੇ ਇਹ ਬੀਮਾ ਕਰਵਾਇਆ ਸੀ, ਜਿਸ ਦੀ ਕੁਦਰਤੀ ਤੌਰ 'ਤੇ ਬਰੇਨ ਅਟੈਕ ਨਾਲ ਮੌਤ ਹੋ ਗਈ ਸੀ | ਸਹਾਇਕ ਵਿੱਤ ਕੌਂਸਲਰ ਕਮਲਜੀਤ ਕੌਰ ਵਲੋਂ ਬੈਂਕ ਖਾਤੇ ਦੀ ਜਾਂਚ ਕਰਨ ਉਪਰੰਤ ਲੋੜੀਂਦੇ ਦਸਤਾਵੇਜ਼ ਤਿਆਰ ਕਰਾਉਣ ਉਪਰੰਤ ਇਹ ਕਲੇਮ ਸਾਡੇ ਬਰਾਂਚ ਵਿਚ ਦਾਖਲ ਕਰਵਾਇਆ ਸੀ ਜਿਸ ਉਪਰੰਤ ਅੱਜ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ | ਇਸ ਸਮੇਂ ਬੈਂਕ ਕਰਮੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਜੋ ਵਿਅਕਤੀ 436 ਰੁਪਏ ਪ੍ਰਤੀ ਸਾਲ ਜਮਾ ਕਰਾਉਂਦਾ ਹੈ ਤੇ ਉਸ ਦੀ ਜੇਕਰ ਕੁਦਰਤੀ ਤੌਰ 'ਤੇ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 2 ਲੱਖ ਰੁਪਏ ਦਾ ਕਲੇਮ ਇਸ ਯੋਜਨਾ ਤਹਿਤ ਪਰਿਵਾਰਿਕ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ | ਇਸ ਸਮੇਂ ਸੰਤੋਖ ਸਿੰਘ ਪੰਚ, ਸੁਮਨਦੀਪ ਕੌਰ ਕਪੂਰਥਲਾ, ਰੇਨੂ ਕਮਲਜੀਤ ਕੌਰ ਤੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਸਰਕਾਰ ਸਮੇਂ 550 ਸਾਲਾ ਗੁਰਪੁਰਬ ਮੌਕੇ ਕੀਤੇ ਵਿਕਾਸ ਨੂੰ 'ਆਪ' ਸਰਕਾਰ ਨੇ ਕੀਤਾ ਮਲੀਆਮੇਟ-ਨਵਤੇਜ ਚੀਮਾ <br/... ਅਗਲੀ ਖ਼ਬਰ ਜ਼ਿਲ੍ਹੇ ਦੇ ਤਿੰਨ ਗਰੁੱਪਾਂ ਦੇ 119 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਟੈਂਡਰ ਅੱਜ ਖੁੱਲੇ੍ਹਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।