18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਡਾਲਾ ਚੌਕ 'ਚ ਰਸੋਈ ਗੈਸ ਦੀ ਕਮੀ ਖ਼ਿਲਾਫ਼ ਲੋਕਾਂ ਦਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 28-03-2026
ਨਡਾਲਾ, 27 ਮਾਰਚ (ਰਘਬਿੰਦਰ ਸਿੰਘ)-ਦੇਸ਼ ਭਰ 'ਚ ਰਸੋਈ ਗੈਸ ਦੀ ਲਗਾਤਾਰ ਆ ਰਹੀ ਕਮੀ ਦੇ ਚੱਲਦਿਆਂ ਨਡਾਲਾ ਚੌਕ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਜਿਸ ਦੇ ਚੱਲਦਿਆਂ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ | ਗੁੱਸੇ 'ਚ ਆਏ ਲੋਕਾਂ ਨੇ ਆਪਣੇ ਖਾਲੀ ਗੈਸ ਸਿਲੰਡਰ ਸੜਕ ਦੇ ਵਿਚਕਾਰ ਰੱਖ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਚੌਕ ਜਾਮ ਕਰ ਦਿੱਤਾ | ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਸਮੇਂ ਸਿਰ ਗੈਸ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਘਰੇਲੂ ਕੰਮਕਾਜ ਬਹੁਤ ਪ੍ਰਭਾਵਿਤ ਹੋ ਰਿਹਾ ਹੈ | ਔਰਤਾਂ ਨੂੰ ਖ਼ਾਸ ਤੌਰ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਰੀ ਦਿਹਾੜੀ ਲੰਮੀਆਂ ਲੰਮੀਆਂ ਲਾਈਨਾਂ 'ਚ ਹੀ ਖੜ੍ਹ ਕੇ ਲੰਘ ਜਾਂਦੀ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰਸੋਈ ਗੈਸ ਦੀ ਸਪਲਾਈ ਨੂੰ ਤੁਰੰਤ ਸੁਚਾਰੂ ਬਣਾਇਆ ਜਾਵੇ | ਪ੍ਰਦਰਸ਼ਨ ਕਾਰਨ ਕੁਝ ਸਮੇਂ ਲਈ ਟ੍ਰੈਫ਼ਿਕ ਵੀ ਪ੍ਰਭਾਵਿਤ ਰਹੀ, ਜਿਸ ਨੂੰ ਬਾਅਦ 'ਚ ਪੁਲਿਸ ਵਲੋਂ ਸਧਾਰਨ ਕੀਤਾ | ਹਾਲਾਂਕਿ ਇਸ ਮਾਮਲੇ 'ਚ ਗੈਸ ਏਜੰਸੀ ਮਾਲਕਾਂ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਇਲਾਕੇ 'ਚ ਹੀ ਨਹੀਂ ਪੂਰਾ ਦੇਸ਼ ਹੀ ਇਸ ਗੈਸ ਦੀ ਕਮੀ ਦੇ ਨਾਲ ਜੂਝ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਸ ਬੁੱਕ ਕਰਾ ਕੇ ਹੀ ਸਿਲੰਡਰ ਲੈਣ ਆਉਣ, ਬਿਨਾਂ ਬੁਕਿੰਗ ਵਾਲੇ ਨੂੰ ਸਿਲੰਡਰ ਨਹੀਂ ਦਿੱਤਾ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋੜ ਅਨੁਸਾਰ ਹੀ ਸਿਲੰਡਰ ਲਿਆ ਜਾਵੇ |
ਸੋਹਣ ਸਿੰਘ ਵਾਲੀਆ ਨਮਿਤ ਅੰਤਿਮ ਅਰਦਾਸ ਕੱਲ੍ਹ
ਫਗਵਾੜਾ, 27 ਮਾਰਚ (ਅਸ਼ੋਕ ਕੁਮਾਰ ਵਾਲੀਆ)-ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਖਦੀਪ ਸਿੰਘ ਵਾਲੀਆ ਦੇ ਪਿਤਾ ਸੋਹਣ ਸਿੰਘ ਵਾਲੀਆ, ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 29 ਮਾਰਚ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰ: 3 ਫਗਵਾੜਾ ਵਿਖੇ ਹੋਵੇਗੀ, ਜਿਸ 'ਚ ਵੱਖ ਵੱਖ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂ ਸੋਹਣ ਸਿੰਘ ਵਾਲੀਆ ਨੂੰ ਸ਼ਰਧਾਂਜਲੀ ਦੇਣਗੇ |
ਪਿਛਲੀ ਖ਼ਬਰ ਫ਼ੌਜ ਦੇ ਅਸਲ੍ਹਾ ਭੰਡਾਰ ਨੇੜੇ ਫ਼ਸਲੀ ਰਹਿੰਦ ਖੰੂਹਦ ਨੂੰ ਅੱਗ ਲਗਾਉਣ 'ਤੇ ਪਾਬੰਦੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਘਨੂੰਪੁਰ ਦੀ ਇਮਾਰਤ ਦੀ ਸੇਵਾ ਵਾਸਤੇ 50 ਹਜ਼ਾਰ ਦਾ ਚੈੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।