ਐਮ ਐਂਡ ਐਨ ਟਰੈਕਟਰ ਕੰਪਨੀ ਨੇ ਨੰਬਰਦਾਰ ਮਨਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਮੈਸੀ ਫਰਗੂਸਨ ਦੀਆਂ ਚਾਬੀਆਂ ਸੌਂਪੀਆਂ <br/>
ਅਜੀਤ ਡੈਸਕ
26-03-2026
ਸੁਲਤਾਨਪੁਰ ਲੋਧੀ, 25 ਮਾਰਚ (ਨਰੇਸ਼ ਹੈਪੀ)-ਐਮ ਐਨ ਟਰੈਕਟਰ ਕੰਪਨੀ ਤਲਵੰਡੀ ਚੌਧਰੀਆਂ ਰੋਡ, ਸੁਲਤਾਨਪੁਰ ਲੋਧੀ ਵੱਲੋਂ ਐਮ ਡੀ ਕਮਲਜੀਤ ਸਿੰਘ ਹੈਬਤਪੁਰ ਨੇ ਨੰਬਰਦਾਰ ਮਨਜੀਤ ਸਿੰਘ ਪਰਮਜੀਤਪੁਰ ਅਤੇ ਸੁਰਜੀਤ ਸਿੰਘ ਸਾਬਕਾ ਪ੍ਰਧਾਨ ਆਪਰੇਟਿਵ ਸੋਸਾਇਟੀ ਪਰਮਜੀਤਪੁਰ ਨੂੰ ਮੈਸੀ ਫਰਗੂਸਨ 254 ਡੀ ਆਈ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ ਡੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਟਰੈਕਟਰ ਅਤਿ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ ਜੋ ਸਭ ਤਰ੍ਹਾਂ ਦੇ ਧੰਦਿਆਂ ਲਈ ਲਾਹੇਵੰਦ ਹੈ | ਉਹਨਾਂ ਕਿਹਾ ਕਿ ਇਹ ਟਰੈਕਟਰ ਤੇਲ ਦੀ ਘੱਟ ਖਪਤ ਕਰਨ ਵਾਲਾ ਆਧੁਨਿਕ ਟਰੈਕਟਰ ਹੈ ਜੋ ਬਹੁਤ ਹੀ ਘੱਟ ਕੀਮਤ ਤੇ ਉਪਲਬਧ ਹੈ | ਉਹਨਾਂ ਦੱਸਿਆ ਕਿ ਇਸ ਟਰੈਕਟਰ ਤੇ ਢਾਈ ਲੱਖ ਵਾਲੀ ਸਕੀਮ ਵੀ ਚੱਲ ਰਹੀ ਹੈ | ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਇਸਦੀ ਸਰਵਿਸ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗ੍ਰਾਹਕ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ | ਉਨ੍ਹਾਂ ਦੱਸਿਆ ਕਿ 31 ਮਾਰਚ, 2026 ਤੱਕ ਇਸ ਟਰੈਕਟਰ ਤੇ ਬਹੁਤ ਹੀ ਫ਼ਾਇਦੇਮੰਦ ਸਕੀਮ ਉਪਲਬਧ ਹੈ | ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਆਲੂਆਂ ਦੀ ਖੇਤੀ ਤੋਂ ਇਲਾਵਾ ਖੇਤੀ ਦੇ ਹਰ ਇੱਕ ਧੰਦੇ ਲਈ ਜਾਨਦਾਰ ਟਰੈਕਟਰ ਹੈ | ਉਹਨਾਂ ਨੰਬਰਦਾਰ ਮਨਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਨਵਾਂ ਟਰੈਕਟਰ ਖ਼ਰੀਦਣ ਲਈ ਮੁਬਾਰਕਬਾਦ ਵੀ ਦਿੱਤੀ | ਨੰਬਰਦਾਰ ਮਨਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਕੋ ਆਪਰੇਟਿਵ ਸੋਸਾਇਟੀ ਸੁਰਜੀਤ ਸਿੰਘ ਨੇ ਐਮ ਐਂਡ ਐਨ ਟਰੈਕਟਰ ਕੰਪਨੀ ਦੇ ਐਮ ਡੀ ਕਮਲਜੀਤ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਐਮ ਐਂਡ ਐਨ ਟਰੈਕਟਰ ਕੰਪਨੀ ਦੇ ਚੇਅਰ ਪਰਸਨ ਮਨਦੀਪ ਕੌਰ, ਸਾਬਕਾ ਸਰਪੰਚ ਮੇਵਾ ਸਿੰਘ ਵਾਲਾ ਡਾਕਟਰ ਦਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ |