ਕਪੂਰਥਲਾ, 25 ਮਾਰਚ (ਸਡਾਨਾ)-ਬੀਤੀ ਸ਼ਾਮ ਅਣਪਛਾਤੇ ਲੁਟੇਰੇ ਸਥਾਨਕ ਪੁਰਾਣੀ ਕਚਿਹਰੀ ਚੌਂਕ ਨੇੜੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਦਾ ਪਰਸ ਝਪਟ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਇੰਸਪੈਕਟਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਸੰਤਪੁਰਾ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਕਰੀਬ 6 ਵਜੇ ਆਪਣੇ ਸਕੂਟਰ 'ਤੇ ਬਾਜ਼ਾਰ ਵੱਲ ਨੂੰ ਜਾ ਰਹੇ ਸਨ ਤੇ ਜਦੋਂ ਉਹ ਪੁਰਾਣੀ ਕਚਿਹਰੀ ਨੇੜੇ ਪੁੱਜੇ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਲੁਟੇਰੇ ਉਨ੍ਹਾਂ ਦਾ ਕੁੜਤੇ ਦੀ ਜੇਬ ਵਿਚ ਪਾਇਆ ਪਰਸ ਝਪਟ ਕੇ ਫ਼ਰਾਰ ਹੋ ਗਏ | ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀਂ ਆਏ | ਅਸ਼ੋਕ ਕੁਮਾਰ ਦੱਸਿਆ ਕਿ ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪਰਸ ਵਿਚ ਕਰੀਬ 6 ਹਜ਼ਾਰ ਰੁਪਏ ਨਕਦੀ, ਬੈਂਕ ਕਾਰਡ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ ਆਦਿ ਕਾਗਜ਼ਾਤ ਵੀ ਸਨ |