ਕਪੂਰਥਲਾ, 25 ਮਾਰਚ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਇਕ ਵਿਦੇਸ਼ੀ ਮਹਿਲਾ ਹਵਾਲਾਤੀ ਸਮੇਤ ਤਿੰਨ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਤੇ ਧੀਰਜ ਕੁਮਾਰ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫ਼ੋਨ, ਤਿੰਨ ਸਿੰਮ ਕਾਰਡ ਤੇ ਇਕ ਬੈਟਰੀ ਬਰਾਮਦ ਹੋਈ | ਜਿਸ ਤਹਿਤ ਹਵਾਲਾਤੀ ਵਰਿੰਦਰ ਸਿੰਘ ਵਾਸੀ ਬੂਸੋਵਾਲ ਸੁਲਤਾਨਪੁਰ ਲੋਧੀ, ਨੀਰਜ ਕੁਮਾਰ ਵਾਸੀ ਆਬਾਦਪੁਰਾ ਜਲੰਧਰ ਤੇ ਮਹਿਲਾ ਹਵਾਲਾਤੀ ਹਦੀਜਾ ਨਾਨਤੇ ਵਾਸੀ ਯੁਗਾਂਡਾ ਹਾਲ ਵਾਸੀ ਮਹੇੜੂ ਫਗਵਾੜਾ ਨੂੰ ਨਾਮਜ਼ਦ ਕੀਤਾ ਗਿਆ ਹੈ | ਜਿਨ੍ਹਾਂ ਨੂੰ ਕੋਤਵਾਲੀ ਪੁਲਿਸ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕਰੇਗੀ |