13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਸਾਹਨੀ ਵਿਖੇ 56ਵੇਂ ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ <br/>

ਅਜੀਤ ਡੈਸਕ 22-02-2026
ਫਗਵਾੜਾ, 21 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਪਿੰਡ ਸਾਹਨੀ ਵਲੋਂ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 56ਵਾਂ ਸਾਲਾਨਾ ਖੇਡ ਮੇਲਾ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ 24 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਅੱਜ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਪਿੰਡ ਸਾਹਨੀ ਵਲੋਂ ਅਰਦਾਸ ਉਪਰੰਤ ਕੀਤੀ ਗਈ | ਉਦਘਾਟਨ ਦੀ ਰਸਮ ਪ੍ਰਬੰਧਕਾਂ, ਗ੍ਰਾਮ ਪੰਚਾਇਤ ਤੇ ਪਤਵੰਤਿਆਂ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ | ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਉਦਘਾਟਨੀ ਮੈਚ ਪਿੰਡ ਭਬਿਆਣਾ ਤੇ ਪਲਾਹੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਇਸ ਮੌਕੇ ਸਰਪੰਚ ਬਖਸ਼ਿੰਦਰ ਕੌਰ, ਸਤਨਾਮ ਸਿੰਘ ਸਾਹਨੀ, ਜਸਵਿੰਦਰ ਕੌਰ, ਸਤਨਾਮ ਸਿੰਘ, ਮੋਨਿਕਾ ਸ਼ਰਮਾ, ਰਾਜਵਿੰਦਰ ਕੌਰ, ਰਾਮਸ਼ਰਨ, ਮੇਜਰ ਸਿੰਘ, ਅਮਰੀਕ ਸਿੰਘ ਮੀਕਾ, ਹਰਨੇਕ ਸਿੰਘ ਤੋਂ ਇਲਾਵਾ ਕਲੱਬ ਪ੍ਰਧਾਨ ਬਹਾਦਰ ਸਿੰਘ, ਪਰਮਿੰਦਰ ਸਿੰਘ, ਜੁਝਾਰਾ ਸਿੰਘ ਝਾਰਾ, ਪ੍ਰਭਜੋਤ ਸਿੰਘ, ਸੰਜੀਵ ਭਾਰਦਵਾਜ, ਦਵਿੰਦਰ, ਹਰਮਨਪ੍ਰੀਤ, ਮਨਜੀਤ ਮੱਸ਼, ਮੀਕਾ ਪੁਰਤਗਾਲ, ਤਾਰਾ, ਸਿੰਮਾ, ਸੁੱਖਾ, ਅਰਸ਼ ਮਿੱਢਾ, ਕਰਨ, ਹਰਮਨ, ਲਖਵਿੰਦਰ ਸਿੰਘ ਲੱਕੀ, ਦੀਪੂ, ਅਰੁਨਦੀਪ, ਗੁਰਜੀਤ, ਦੀਪੂ, ਮਨਿੰਦਰ ਸਿੰਘ ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਆਗੂਆਂ 'ਤੇ ਪੁਲਿਸ ਵਲੋਂ ਜਬਰ ਕਰਨ ਦੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਨਿਖੇਧੀ <br/> ਅਗਲੀ ਖ਼ਬਰ ਮਿਹਨਤ ਕਰਕੇ ਪੰਜਾਬ 'ਚ ਵੀ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਜਾ ਸਕਦੀ ਹੈ-ਡਾ. ਘੁੰਮਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।