13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੀਨੀਅਰ ਸਿਟੀਜ਼ਨ ਕਲੱਬ ਦੇ 27ਵੇਂ ਸਥਾਪਨਾ ਦਿਵਸ ਸੰਬੰਧੀ ਕਰਵਾਏ ਸਮਾਗਮ 'ਚ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ <br/>

ਅਜੀਤ ਡੈਸਕ 22-02-2026
ਕਪੂਰਥਲਾ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਦੇ 27ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਕਲੱਬ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਿਰਦੇਜੀਤ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ ਤੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਬਾਅਦ ਵਿਚ ਹਿਰਦੇਜੀਤ ਸਿੰਘ ਨੇ ਦੀਪ ਜਗਾਕੇ ਸਮਾਗਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਾਈਬਰ ਅਪਰਾਧ ਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪ੍ਰਤੀਨਿਧਾਂ ਵਲੋਂ ਸੀਨੀਅਰ ਨਾਗਰਿਕਾਂ ਨੂੰ ਡਿਜੀਟਲ ਲੈਣ ਦੇਣ ਵਿਚ ਸਾਵਧਾਨ ਰਹਿਣ ਦੀ ਅਪੀਲ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਹਿਰਦੇਜੀਤ ਸਿੰਘ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸੀਨੀਅਰ ਸਿਟੀਜ਼ਨ ਦੇ ਅਧਿਕਾਰਾਂ, ਸਾਈਬਰ ਅਪਰਾਧ ਤੇ ਕਾਨੂੰਨੀ ਜਾਗਰੂਕਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜੇ.ਕੇ. ਗੁਪਤਾ ਸੇਵਾ ਮੁਕਤ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਸ੍ਰੀ ਸਤਪਾਲ ਸੇਵਾ ਮੁਕਤ ਜ਼ਿਲ੍ਹਾ ਅਟਾਰਨੀ, ਰਕੇਸ਼ ਮਹਾਜਨ ਪ੍ਰਸ਼ਾਸਕ ਐਮ.ਡੀ.ਐਸ.ਡੀ. ਸਕੂਲ ਤੇ ਐਡਵੋਕੇਟ ਪਵਨ ਕਾਲੀਆ ਨੂੰ ਕਲੱਬ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕੈਨੇਡਾ ਤੋਂ ਆਏ ਪ੍ਰਵਾਸੀ ਭਾਰਤੀ ਕਰਮਚੰਦ ਅਟਵਾਲ ਦਾ ਵੀ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੈਂਬਰ ਆਰ.ਐਲ. ਸਲਵਾਨ ਤੇ ਗੁਰਮੇਜ ਸਿੰਘ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਸਮਾਗਮ ਦੀ ਸਮਾਪਤੀ 'ਤੇ ਕਲੱਬ ਦੇ ਪ੍ਰਧਾਨ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕ੍ਰਿਸ਼ਨ ਲਾਲ, ਕਲੱਬ ਦੇ ਪ੍ਰੈੱਸ ਸਕੱਤਰ ਰਾਜ ਕੁਮਾਰ, ਜੋਤੀ ਸ਼ਰਮਾ, ਕਮਲ ਕਿਸ਼ੋਰ, ਨਾਥਾ ਸਿੰਘ, ਪ੍ਰਦੀਪ ਮਿਨਹਾਸ, ਜਿਤੇਂਦਰ ਬੇਦੀ, ਨਰਿੰਦਰ ਕੁਮਾਰ, ਅਸ਼ਵਨੀ ਰਾਜਪੂਤ, ਵਿਜੇ ਸਾਗਰ, ਮੰਗਤ ਰਾਮ, ਓਮ ਪ੍ਰਕਾਸ਼, ਸੁਖਵਿੰਦਰ ਮਥਾਰੂ, ਹਰਜੀਤ ਸਿੰਘ ਬਾਵਾ, ਗਿਰੀਸ਼ ਗੌਤਮ, ਅਸ਼ੋਕ ਗੌਤਮ, ਅਸ਼ੋਕ ਭੰਡਾਰੀ, ਨਰੇਸ਼ ਕਪੂਰ, ਅਰੁਣ ਗੁਪਤਾ, ਪਵਨ ਸ਼ਰਮਾ, ਪਰਮਜੀਤ ਪਸਰੀਚਾ, ਮਾਸਾ ਸਿੰਘ, ਜਸਪਾਲ ਨਾਹਰ, ਰੋਸ਼ਨ ਲਾਲਾ, ਚਰਨਜੀਤ ਲਾਲਾ, ਸ਼ਿਵ ਕੁਮਾਰ, ਜਗਦੀਸ਼ ਲਾਲਾ, ਰਾਜ ਕੁਮਾਰ ਘਈ, ਅਮਰਜੀਤ ਸਿੰਘ, ਜੋਗਿੰਦਰ ਤਲਵਾਰ ਤੇ ਦੇਵਿੰਦਰ ਧੀਰ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਮਿਹਨਤ ਕਰਕੇ ਪੰਜਾਬ 'ਚ ਵੀ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਜਾ ਸਕਦੀ ਹੈ-ਡਾ. ਘੁੰਮਣ <br/> ਅਗਲੀ ਖ਼ਬਰ ਬਾਬਾ ਬੂਟਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਬੇਰ ਸਾਹਿਬ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।