12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

1.26 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ <br/>

ਅਜੀਤ ਡੈਸਕ 22-02-2026
ਫਗਵਾੜਾ, 21 ਫਰਵਰੀ (ਹਰਜੋਤ ਸਿੰਘ ਚਾਨਾ)- ਵਾਰਡ ਨੰਬਰ 22 ਤੇ ਵਾਰਡ ਨੰਬਰ 11 'ਚ ਕਰੀਬ 1.26 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਆਪ ਹਲਕਾ ਇੰਚਾਰਜ ਹਰਜੀ ਮਾਨ ਨੇ ਕਰਵਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਫਗਵਾੜਾ ਨੂੰ ਵਿਕਾਸ ਪੱਖੋਂ ਸੂਬੇ 'ਚ ਅੱਗੇ ਲਿਆਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਪ ਦੀ ਸਰਕਾਰ ਚੰਗੇ ਢੰਗ ਨਾਲ ਕੰਮ ਰਹੀ ਹੈ ਤੇ ਹਰ ਵਾਰਡ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਸੜਕਾਂ ਦੀ ਮੁਰੰਮਤ, ਪੱਕੀਆਂ ਗਲੀਆਂ ਤੇ ਨਿਕਾਸੀ ਪ੍ਰਣਾਲੀ ਦੇ ਸੁਧਾਰ ਨਾਲ ਇਲਾਕਾ ਨਿਵਾਸੀਆਂ ਨੂੰ ਲੰਮੇ ਸਮੇਂ ਲਈ ਵੱਡੀ ਰਾਹਤ ਮਿਲੇਗੀ | ਇਸ ਮੌਕੇ ਡਿਪਟੀ ਮੇਅਰ ਵਿਕੀ ਸੂਦ, ਲਲਿਤ ਸਕਲਾਨੀ, ਸੀਮਾ ਰਾਣਾ, ਗੁਰਦੀਪ ਸਿੰਘ ਦੀਪਾ, ਸੁਖਦੇਵ ਸਿੰਘ ਕਾਕਾ, ਸੁਨੀਤਾ ਹਾਂਡਾ ਕੌਂਸਲਰ, ਸੌਰਵ ਹਾਂਡਾ, ਹਰਮੇਸ਼ ਪਾਠਕ, ਅਮਰਿੰਦਰ ਸਿੰਘ ਯੂਥ ਕੋਆਰਡੀਨੇਟਰ, ਬਲਾਕ ਪ੍ਰਧਾਨ ਰਾਜੇਸ਼ ਕੌਂਸਲਰ, ਅਮਰੀਕ ਸਿੰਘ, ਸ਼ਮਸ਼ੇਰ ਸਿੰਘ ਗੋਪੀ ਬੇਦੀ, ਹਰਪ੍ਰੀਤ ਕੌਰ, ਮਨਜੀਤ ਕੌਰ, ਪ੍ਰੀਤੀ, ਜਯੋਤੀ ਸਮੇਤ ਵਾਰਡਾਂ ਦੇ ਆਗੂ ਸ਼ਾਮਿਲ ਸਨ |

ਪਿਛਲੀ ਖ਼ਬਰ ਪੀ.ਸੀ.ਆਰ. 'ਚ ਤਾਇਨਾਤ ਏ. ਐਸ. ਆਈ. ਮੁਖ਼ਤਿਆਰ ਸਿੰਘ ਦੀ ਮੌਤ <br/> ਅਗਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਪਵਨ ਸੇਠੀ ਨੂੰ ਸਦਮਾ, ਪਤਨੀ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।