12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਢੱਡੇ ਵਿਖੇ 10ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 22-02-2026
ਫਗਵਾੜਾ, 21 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਨਜ਼ਦੀਕੀ ਪਿੰਡ ਢੱਡੇ ਵਿਖੇ 10ਵਾਂ ਤਿੰਨ ਰੋਜ਼ਾ ਸ਼ਾਨਦਾਰ ਸਾਲਾਨਾ ਕ੍ਰਿਕੇਟ ਟੂਰਨਾਮੈਂਟ ਸ਼੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਤੇ ਡਾ. ਅੰਬੇਡਕਰ ਨਗਰ ਸਪੋਰਟਸ ਕਲੱਬ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ | ਪ੍ਰਬੰਧਕਾਂ ਵਲੋਂ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਪਿੰਡ ਢੱਡੇ ਤੇ ਡਾ. ਅੰਬੇਡਕਰ ਨਗਰ ਦੇ ਸਹਿਯੋਗ ਸਦਕਾ ਕਰਵਾਏ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਪਠਾਨਕੋਟ ਦੀ ਟੀਮ ਨੇ ਸੈਫਲਾਬਾਦ ਨੂੰ ਹਰਾ ਕੇ 81 ਹਜ਼ਾਰ ਰੁਪਏ ਨਗਦ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਰਨਰਅਪ ਟੀਮ ਨੂੰ 51 ਹਜ਼ਾਰ ਰੁਪਏ ਤੇ ਟਰਾਫ਼ੀ ਭੇਟ ਕੀਤੀ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਪੰਜਾਬ ਦੀਆਂ ਨਾਮਵਰ 32 ਟੀਮਾਂ ਨੇ ਭਾਗ ਲਿਆ | ਪ੍ਰਬੰਧਕਾਂ ਨੇ ਨਵਤੇਜ ਢੱਡਾ ਕੈਨੇਡਾ, ਪ੍ਰਦੀਪ ਆਸਟ੍ਰੇਲੀਆ, ਮੋਹਨ ਬੰਗੜ ਯੂ.ਕੇ., ਬਲਜੀਤ ਬੰਗੜ ਯੂ.ਕੇ., ਜੱਸੀ ਯੂ.ਐਸ.ਏ., ਸਤਵੰਤ ਸਿੰਘ ਯੂ.ਐਸ.ਏ. ਤੋਂ ਇਲਾਵਾ ਮੁੱਖ ਮਹਿਮਾਨ, ਪਤਵੰਤਿਆਂ ਤੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਐਨ.ਆਰ.ਆਈ. ਦੀਦਾਰ ਸਿੰਘ ਕੈਨੇਡਾ, ਸਰਬਜੀਤ ਸਿੰਘ ਯੂ.ਐਸ.ਏ., ਨੀਟਾ ਕੈਨੇਡਾ, ਹਰਮਨ ਯੂ.ਐਸ.ਏ., ਪਵਨਦੀਪ ਸਿੰਘ ਯੂ.ਐਸ.ਏ., ਕਰਨਵੀਰ ਸਿੰਘ ਕੈਨੇਡਾ, ਤਰਨਵੀਰ ਸਿੰਘ ਕੈਨੇਡਾ, ਸਰਪੰਚ ਬੀਬੀ ਰਾਜਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਢੱਡਾ, ਸਰਪੰਚ ਬੀਬੀ ਗੁਰਬਖ਼ਸ਼ ਕੌਰ ਪਤਨੀ ਰੂਪ ਲਾਲ, ਸਨੀ ਵਾਹਦ, ਰਤਨ ਸਿੰਘ ਢੱਡਾ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਲੈਂਬਰ ਸਿੰਘ ਕੈਨੇਡਾ, ਬਲਦੇਵ ਸਿੰਘ ਯੂ.ਕੇ., ਕਾਕਾ ਪ੍ਰਧਾਨ ਮੇਹਲੀਆਣਾ, ਅੰਮਿ੍ਤਪਾਲ ਸਿੰਘ ਕੁਲਾਰ, ਜੋਗਾ ਸਿੰਘ, ਪ੍ਰਭ ਢੱਡਾ, ਜਸ਼ਨ ਢੱਡਾ, ਮਨਿੰਦਰ ਸਿੰਘ ਢੱਡਾ, ਬਾਬਾ ਕਰਮਵੀਰ ਸਿੰਘ, ਰੂਪ ਲਾਲ ਬੰਗੜ, ਬਲਦੇਵ ਰਾਜ ਗੰਗੜ, ਮਹਿੰਦਰ ਸਿੰਘ ਢੱਡਵਾਲ, ਸੁਰਿੰਦਰ ਕੁਮਾਰ ਸਾਬਕਾ ਸਰਪੰਚ, ਸਿਮਰਨ ਢੱਡਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਪਵਨ ਸੇਠੀ ਨੂੰ ਸਦਮਾ, ਪਤਨੀ ਦਾ ਦਿਹਾਂਤ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।