11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪ੍ਰੀਪੇਡ ਸਮਾਰਟ ਮੀਟਰ ਲਾਉਣ ਦਾ ਜਥੇਬੰਦੀ ਡੱਟ ਕੇ ਵਿਰੋਧ ਕਰੇਗੀ- ਜਸਬੀਰ ਸਿੰਘ ਲਿੱਟਾਂ <br/>

ਅਜੀਤ ਡੈਸਕ 22-02-2026
ਭੁਲੱਥ, 21 ਫਰਵਰੀ (ਮਨਜੀਤ ਸਿੰਘ ਰਤਨ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ ਤੇ ਜੋਗਿੰਦਰ ਸਿੰਘ ਬਾਗੜੀਆਂ ਬਲਾਕ ਸਕੱਤਰ ਭੁਲੱਥ ਦੀ ਅਗਵਾਈ ਹੇਠ ਗੁਰਦੁਆਰਾ ਬੇਰੀਆਂ ਵਾਲਾ ਸੁੱਖ ਸਾਗਰ ਭੁਲੱਥ ਵਿਖੇ ਹੋਈ ਜਿਸ ਵਿੱਚ ਕਿਸਾਨੀ ਮੁੱਦਿਆਂ 'ਤੇ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਨਕਲੀ ਦੁੱਧ ਵੱਡੇ ਪੱਧਰ 'ਤੇ ਪੰਜਾਬ ਵਿੱਚ ਵਿਕ ਰਿਹਾ ਹੈ ਉਸ ਵਿੱਚ ਖੋਆ, ਪਨੀਰ, ਦੇਸੀ ਘਿਓ ਜਾਂ ਹੋਰ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਵਿਕਦੀਆਂ ਹਨ | ਉਹ ਸਾਰਾ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ | ਨਵਾਂ ਕਾਨੂੰਨ ਬਣਾ ਕੇ ਮਿਲਾਵਟ ਕਰਨ ਵਾਲਿਆਂ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਦਿੱਤੀ ਜਾਵੇ | ਜਿਹੜੇ ਕਿਸਾਨਾਂ ਨੂੰ ਅੱਜ ਤੱਕ 2025 ਅਗਸਤ ਸਤੰਬਰ ਵਿੱਚ ਹੜ੍ਹ ਆਏ ਸੀ ਝੋਨੇ ਗੰਨੇ ਦੀਆਂ ਜਾਂ ਹੋਰ ਫ਼ਸਲਾਂ ਮਰ ਗਈਆਂ ਸਨ ਪਰ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ, ਉਹ ਕਿਸਾਨਾਂ ਦੇ ਖਾਤੇ ਵਿੱਚ ਜਲਦੀ ਪਾਏ ਜਾਣ ਤੇ ਬਿਆਸ ਦਰਿਆ ਵਿਚੋਂ ਜਿਹੜੀ ਰੇਤਾ ਬਾਹਰ ਖੇਤਾਂ ਵਿੱਚ ਚਲੀ ਗਈ ਸੀ ਉਸ ਨੂੰ ਚੁੱਕਣ ਵਾਸਤੇ ਹੋਰ ਛੇ ਮਹੀਨੇ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਜ਼ਮੀਨ ਵਿਚੋਂ ਰੇਤਾ ਚੁੱਕ ਕੇ ਵਾਹੀ ਯੋਗ ਕਿਸਾਨ ਬਣਾ ਸਕਣ | ਸਮਾਰਟ ਮੀਟਰ ਚਿੱਪ ਵਾਲੇ ਜੋ ਸਰਕਾਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਰਾਹੀਂ ਲਾਉਣ ਦੀ ਤਿਆਰੀ ਕਰ ਰਹੀ ਹੈ ਉਸ ਦਾ ਜਥੇਬੰਦੀ ਡੱਟ ਕੇ ਵਿਰੋਧ ਕਰੇਗੀ | ਬਿਜਲੀ ਬਿੱਲ 2025 ਮੋਦੀ ਸਰਕਾਰ ਰੱਦ ਕਰੇ ਤੇ ਜੋ ਟਰੰਪ ਮੋਦੀ ਸਰਕਾਰ ਦਾ ਕਿਸਾਨਾਂ ਦੇ ਖ਼ਿਲਾਫ਼ ਫ਼ੈਸਲਾ ਹੋਇਆ ਉਸ ਨੂੰ ਮੋਦੀ ਸਰਕਾਰ ਰੱਦ ਕਰੇ ਕਿਉਂਕਿ ਉਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਇਸ ਮੌਕੇ ਗੁਰਦੇਵ ਸਿੰਘ ਖੱਸਣ, ਪਰਮਜੀਤ ਸਿੰਘ ਕਮਰਾਏ, ਬਲਵਿੰਦਰ ਸਿੰਘ ਕਮਰਾਏ, ਅਜੀਤ ਸਿੰਘ ਕਮਰਾਏ, ਮਹਿੰਦਰ ਸਿੰਘ ਬਾਗੜੀਆ, ਪਲਵਿੰਦਰ ਸਿੰਘ ਬੋਪਾਰਾਏ, ਸ਼ਿੰਗਾਰਾ ਸਿੰਘ ਬੋਪਾਰਾਏ, ਗੁਰਬਖ਼ਸ਼ ਸਿੰਘ ਭੁਲੱਥ, ਜਸਬੀਰ ਸਿੰਘ ਖੱਸਣ, ਸਰਵਣ ਸਿੰਘ ਖੱਸਣ, ਪ੍ਰੀਤਪਾਲ ਸਿੰਘ ਖੱਸਣ, ਕਰਮ ਸਿੰਘ ਮਾਨਾ ਤਲਵੰਡੀ, ਮਹਿੰਦਰ ਸਿੰਘ ਭਦਾਸ, ਬਲਵਿੰਦਰ ਸਿੰਘ ਲਿੱਟਾਂ, ਜਸਵੀਰ ਸਿੰਘ, ਜੋਗਿੰਦਰ ਸਿੰਘ ਲਿੱਟਾਂ, ਅਵਤਾਰ ਸਿੰਘ ਲਿੱਟਾਂ, ਪ੍ਰਤਾਪ ਸਿੰਘ ਭੁਲੱਥ, ਦਿਲਬਾਗ ਸਿੰਘ ਕਰਨੈਲਗੰਜ, ਕਾਬਲ ਸਿੰਘ ਬਾਗੜੀਆ, ਪਰਮਜੀਤ ਸਿੰਘ ਬਾਗੜੀਆਂ, ਤਰਲੋਕ ਸਿੰਘ ਬੋਪਾਰਾਏ, ਮਲਕੀਤ ਸਿੰਘ ਚੀਮਾ, ਮੁਖ਼ਤਿਆਰ ਸਿੰਘ, ਕਰਨੈਲ ਗੰਜ, ਕਸ਼ਮੀਰ ਸਿੰਘ ਮਾਂਗੇਗੀ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦਾਂ ਤੇ ਸੰਤ ਮਹਾਂਪੁਰਸ਼ਾਂ ਦੀ ਯਾਦ 'ਚ ਸੈਫਲਾਬਾਦ 'ਚ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅੰਗਰੇਜ਼ੀ ਓਲੰਪਿਆਡ 2025–26 'ਚ ਰਚਿਆ ਇਤਿਹਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।