08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਡੇਰਾ ਪੰਡਵਾਂ ਦੀ ਸੰਗਤ ਨੇ ਸੰਤ ਜਸਵਿੰਦਰਪਾਲ ਪੰਡਵਾਂ ਵਾਲਿਆਂ ਨਾਲ ਸ਼ੋਭਾ ਯਾਤਰਾ 'ਚ ਕੀਤੀ ਸ਼ਮੂਲੀਅਤ <br/>

ਫਗਵਾੜਾ ਵਿਖੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਸੰਤ ਜਸਵਿੰਦਰਪਾਲ ਪੰਡਵਾ ਵਾਲੇ, ਸੰਗਤ ਅਤੇ ਪ੍ਰਬੰਧਕਾਂ ਨਾਲ | ਤਸਵੀਰ: ਵਾਲੀਆ <br/> 01-02-2026
ਫਗਵਾੜਾ, 31 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਫਗਵਾੜਾ ਵਿਖੇ ਸਜਾਈ ਗਈ ਵਿਸ਼ਾਲ ਸੋਭਾ ਯਾਤਰਾ ਵਿਚ ਸੰਤ ਜਸਵਿੰਦਰਵਪਾਲ ਪੰਡਵਾ ਵਾਲਿਆਂ ਨਾਲ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਡੇਰਾ ਧੰਨ ਧੰਨ ਸੰਤ ਬਾਬਾ ਹੰਸ ਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਪੰਡਵਾ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਤ ਜਸਵਿੰਦਰਪਾਲ ਪੰਡਵਾ ਵਾਲਿਆਂ ਨੇ ਸਮੂਹ ਦੇਸ਼ ਵਿਦੇਸ਼ ਵਿਚ ਵੱਸਦੀ ਸੰਗਤ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦਿਆਂ ਦੱਸਿਆ ਕਿ ਡੇਰੇ ਦੇ ਗੱਦੀ ਨਸ਼ੀਨ ਸੰਤ ਮਹਿੰਦਰਪਾਲ ਪੰਡਵਾ ਵਾਲੇ ਵਿਦੇਸ਼ਾਂ ਵਿਚ ਵੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਹਨ | ਇਸ ਮੌਕੇ ਸੈਕਟਰੀ ਬਾਲ ਕ੍ਰਿਸ਼ਨ, ਮਾਸਟਰ ਗੁਰਨਾਮ ਚੰਦ, ਦੇਸ ਰਾਜ ਸਰਬਜੀਤ ਸਿੰਘ, ਹਰਦੇਵ ਸਿੰਘ, ਕਿਰਨਦੀਪ, ਜਗਦੀਸ਼ ਕੁਮਾਰ, ਸਰੂਪ ਸਿੰਘ ਖਲਵਾੜਾ, ਪ੍ਰਗਟ ਸਿੰਘ, ਬਲਵੀਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੌਜ਼ਾ ਬਾਗ ਸ਼ਰੀਫ ਬਹਿਰਾਮ 'ਚ ਮੇਲਾ ਅੱਜ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਕਰੀਅਰ ਜਾਗਰੂਕਤਾ ਸੰਬੰਧੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।