08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਿ੍ਟਿਸ਼ ਵਿਕਟੋਰੀਆ ਸਕੂਲ ਦੀ ਸ਼ਾਨਦਾਰ ਪ੍ਰਾਪਤੀ, ਜਨਰਲ ਨਾਲੇਜ ਉਲੰਪਿਆਡ 2025–26 'ਚ 22 ਵਿਦਿਆਰਥੀਆਂ ਨੇ ਜਿੱਤਿਆ ਗੋਲਡ ਮੈਡਲ ਆਫ਼ ਐਕਸਲੈਂਸ <br/>

ਐਸ.ਓ.ਐਫ. ਇੰਟਰਨੈਸ਼ਨਲ ਜਨਰਲ ਨਾਲੇਜ ਓਲੰਪਿਆਡ 2025–26 ਵਿਚੋਂ ਅੱਵਲ ਰਹੇ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨਾਲ ਐਮ.ਡੀ. ਅਰਸ਼ਦੀਪ ਸਿੰਘ | ਤਸਵੀਰ: ਲਾਡੀ ਸਟੂਡੀਓ <br/> 01-02-2026
ਸੁਲਤਾਨਪੁਰ ਲੋਧੀ, 31 ਜਨਵਰੀ (ਨਰੇਸ਼ ਹੈਪੀ)- ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਨੇ ਇੱਕ ਵਾਰ ਫਿਰ ਅਕਾਦਮਿਕ ਖੇਤਰ ਵਿਚ ਆਪਣੀ ਮਹੱਤਵਪੂਰਨ ਪਹਿਚਾਣ ਬਣਾਈ ਹੈ | ਐਸ. ਓ. ਐਫ. ਇੰਟਰਨੈਸ਼ਨਲ ਜਨਰਲ ਨੋਲਿਜ਼ ਓਲੰਪਿਆਡ 2025–26 ਵਿਚ ਸਕੂਲ ਦੇ 22 ਹੋਣਹਾਰ ਵਿਦਿਆਰਥੀਆਂ ਨੇ ਗੋਲਡ ਮੈਡਲ ਆਫ਼ ਐਕਸਲੈਂਸ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਵਿਚ ਗਿਆਨ ਪ੍ਰਤੀ ਰੁਚੀ ਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ | ਇਸ ਓਲੰਪਿਆਡ ਦੀ ਸਫਲ ਤਿਆਰੀ ਕੋਆਰਡੀਨੇਟਰ ਸ੍ਰੀਮਤੀ ਸੋਨੀਆ ਚੱਢਾ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਮਾਰਗ ਦਰਸ਼ਨ ਤੇ ਲਗਾਤਾਰ ਪੇ੍ਰਰਨਾ ਨਾਲ ਵਿਦਿਆਰਥੀਆਂ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ | ਗੋਲਡ ਮੈਡਲ ਆਫ਼ ਐਕਸਲੈਂਸ ਜੇਤੂ ਵਿਦਿਆਰਥੀਆਂ ਵਿਚ- ਕਲਾਸ ਪਹਿਲੀ ਦੇ ਗੁਰਫ਼ਤਿਹ ਸਿੰਘ, ਗੁਰਤਾਜ ਸਿੰਘ ਖਿੰਡਾ, ਮਹਿਤਾਬ ਸਿੰਘ, ਸਮਰ ਸਿੰਘ, ਕਲਾਸ ਦੂਸਰੀ ਦੇ ਅੰਮਿ੍ਤ ਕੌਰ, ਸਹਿਜਵੀਰ ਸਿੰਘ, ਸਰਗੁਣ ਕੌਰ, ਕਲਾਸ ਤੀਸਰੀ ਦੇ ਅਵਲੀਨ ਕੌਰ, ਮਨਸੀਰਤ ਕੌਰ, ਵੰਸ਼ ਪਾਠਕ, ਕਲਾਸ ਚੌਥੀ ਦੇ ਦੇਵ ਸ਼ੁਕਲਾ, ਏਕਮਪ੍ਰੀਤ ਸਿੰਘ, ਜਪਰੀਤ ਕੌਰ ਹਾਂਡਾ, ਜੈਸਿਕਾ ਸਿੰਘ, ਪੁਲਕਿਤ, ਨਵਨੀਤ ਨਾਹਰ, ਸ਼ੁੱਭਵੀਰ ਸਿੰਘ, ਸਿਮਰਨ ਕੌਰ, ਵੰਸ਼ਪ੍ਰੀਤ ਕੌਰ ਕਲਾਸ ਪੰਜਵੀਂ ਦੇ ਅਗਮ ਸਿੰਘ, ਹਰਕੰਵਲਵੀਰ ਸਿੰਘ, ਮੰਨਤ, ਕਲਾਸ ਛੇਵੀਂ ਦੇ ਅਭਿਜੋਤ ਸਿੰਘ ਸ਼ਾਮਲ ਸਨ | ਸਕੂਲ ਪ੍ਰਬੰਧਨ ਨੇ ਸਾਰੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਇਸ ਕਾਮਯਾਬੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਜੀਦੋਵਾਲ ਵਿਖੇ ਗ੍ਰਾਮ ਪੰਚਾਇਤ ਨੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ <br/> ਅਗਲੀ ਖ਼ਬਰ ਮੈਰੀਪੁਰ ਵਿਖੇ ਅੱਖਾਂ ਦੇ ਜਾਂਚ ਕੈਂਪ ਦੌਰਾਨ ਲੋੜਵੰਦਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ : ਧਰਮ ਸਿੰਘ ਖਿੰਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।