08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਆਂਢੀਆਂ ਵਲੋਂ ਘਰ 'ਚ ਵੜ ਕੇ ਮਾਂ ਤੇ ਧੀ ਦੀ ਕੁੱਟਮਾਰ

ਅਜੀਤ ਡੈਸਕ 01-02-2026
ਕਪੂਰਥਲਾ, 31 ਜਨਵਰੀ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਸੀਨਪੁਰਾ ਵਿਖੇ ਗੁਆਂਢੀਆਂ ਨੇ ਘਰ ਵਿਚ ਵੜ ਕੇ ਮਾਂ ਤੇ ਧੀ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਮਨਜੀਤ ਕੌਰ ਪਤਨੀ ਲੱਕੀ ਵਾਸੀ ਸੀਨਪੁਰਾ ਨੇ ਦੱਸਿਆ ਕਿ ਉਹ ਘਰ ਵਿਚ ਮੌਜੂਦ ਸੀ ਤੇ ਆਪਣਾ ਘਰ ਦਾ ਕੰਮ ਕਰ ਰਹੀ ਸੀ | ਇਸੇ ਦੌਰਾਨ ਅਚਾਨਕ ਉਨ੍ਹਾਂ ਦੇ ਗੁਆਂਢੀ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਨਾਲ ਘਰ ਵਿਚ ਵੜ ਕੇ ਮੇਰੀ ਤੇ ਮੇਰੀ ਲੜਕੀ ਆਪਣੀ ਲੜਕੀ ਸੁਨੇਹਾ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤਾ ਜਿਸ ਕਾਰਨ ਅਸੀਂ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਡਿਊਟੀ ਡਾ. ਸ਼ੇਖਰ ਵਲੋਂ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਐਮ.ਐਲ. ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਨਡਾਲਾ ਮੁਹੱਲਾ ਕਲੀਨਿਕ ਚੋਂ ਏ.ਸੀ. ਦੇ ਦੋ ਕੰਪਰੈਸ਼ਰ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।