12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬੀ.ਐਸ.ਟੀ. ਸਕੂਲ ਬਿਹਾਰੀਪੁਰ ਵਿਖੇ ਪ੍ਰਾਇਮਰੀ ਵਿੰਗ ਨੇ ਗਣਤੰਤਰ ਦਿਵਸ ਮਨਾਇਆ <br/>

ਬੀ.ਐਸ.ਟੀ. ਸਕੂਲ ਬਿਹਾਰੀਪੁਰ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਦੀ ਇਕ ਤਸਵੀਰ | ਤਸਵੀਰ : ਸੋਢੀ <br/> 25-01-2026
ਹੁਸੈਨਪੁਰ, 24 ਜਨਵਰੀ (ਤਰਲੋਚਨ ਸਿੰਘ ਸੋਢੀ)-ਬੀ. ਐਸ. ਪੀ. ਸਕੂਲ ਬਿਹਾਰੀਪੁਰ ਵਿਖੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਮਾਨ, ਪ੍ਰਧਾਨ ਕੁਲਵੰਤ ਸਿੰਘ ਅਤੇ ਮੀਤ ਪ੍ਰਧਾਨ ਹਰਸਦੀਪ ਸਿੰਘ ਰੰਧਾਵਾ, ਸਕੂਲ ਦੇ ਡਾਇਰੈਕਟਰ ਬੀਰਇੰਦਰ ਸਿੰਘ ਪੰਨੂ ਅਤੇ ਸਕੂਲ ਦੇ ਪਿ੍ੰਸੀਪਲ ਗੁਰਸੇਵਕ ਸਿੰਘ ਬੱਲ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਛੋਟੇ ਬੱਚਿਆਂ ਦੁਆਰਾ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਗਿਆ | ਜਿਸ ਵਿਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿਚ ਛੋਟੇ ਬੱਚਿਆਂ ਦੁਆਰਾ ਗਰੁੱਪ ਡਾਂਸ, ਭਾਸ਼ਣ ਡਰਾਇੰਗ ਪ੍ਰਤੀਯੋਗਤਾ, ਦੇਸ਼ ਭਗਤੀ ਗੀਤ ਅਤੇ ਫੈਂਸੀ ਡਰੈੱਸ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਅੰਤ ਵਿਚ ਡਾਇਰੈਕਟਰ ਅਤੇ ਪਿ੍ੰਸੀਪਲ ਵਲੋਂ ਗਣਤੰਤਰ ਦਿਵਸ ਦਾ ਮਹੱਤਵ ਦੱਸਿਆ ਗਿਆ ਤੇ ਇਸ ਖੁਸ਼ੀ ਵਿਚ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ |

ਪਿਛਲੀ ਖ਼ਬਰ ਟਰੰਪ ਨੇ ਕੈਨੇਡਾ ਨੂੰ ਦਿੱਤੀ 100 ਫ਼ੀਸਦ ਟੈਰਿਫ਼ ਦੀ ਧਮਕੀ <br/> ਅਗਲੀ ਖ਼ਬਰ ਸਬ-ਡਵੀਜ਼ਨ ਭੁਲੱਥ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।