10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਫਗਵਾੜਾ ਸਿਟੀ ਕਲੱਬ ਦੇ ਅਹੁਦੇਦਾਰ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮਿਲੇ <br/>

ਅਜੀਤ ਡੈਸਕ 22-01-2026
ਫਗਵਾੜਾ, 21 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਸਿਟੀ ਕਲੱਬ ਦੇ ਨਵ-ਨਿਯੁਕਤ ਅਹੁਦੇਦਾਰ ਵਾਈਸ ਪ੍ਰਧਾਨ ਪਰਮਜੀਤ ਸਿੰਘ ਖੁਰਾਣਾ, ਸੈਕਟਰੀ ਧਰਮਿੰਦਰ ਕੁਮਾਰ ਟੋਨੀ ਤੇ ਜੁਆਇੰਟ ਸੈਕਟਰੀ ਅਗਨ ਪ੍ਰਾਸ਼ਰ ਆਪਣਾ ਅਹੁਦਾ ਸੰਭਾਲਣ ਦਾ ਬਾਅਦ ਪਹਿਲੀ ਵਾਰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਮਿਲੇ ਤੇ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਫਗਵਾੜਾ ਸਿਟੀ ਕਲੱਬ ਨੂੰ ਮਾਡਲ ਸਿਟੀ ਕਲੱਬ ਬਣਾਉਣਾ | ਉਨ੍ਹਾਂ ਨੇ ਕਿਹਾ ਕਿ ਬਾਕੀ ਸ਼ਹਿਰਾਂ ਦੇ ਲੋਕ ਵੀ ਫਗਵਾੜਾ ਸਿਟੀ ਕਲੱਬ ਨੂੰ ਜ਼ਰੂਰ ਦੇਖਣ ਆਉਣ ਇਸ ਤਰ੍ਹਾਂ ਦੀ ਦਿੱਖ ਕਾਇਮ ਕਰਨੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਟੀ ਕਲੱਬ ਦੇ ਮੈਂਬਰਾਂ ਨੂੰ ਹਰ ਸਹੂਲਤ ਇੱਥੋਂ ਮਿਲੇਗੀ ਤੇ ਖਾਣ ਪੀਣ ਦੀਆਂ ਵਸਤਾਂ 'ਚ ਵੀ ਵੱਡੇ ਪੱਧਰ 'ਤੇ ਸੁਧਾਰ ਲਿਆਇਆ ਜਾਵੇਗਾ | ਨਵ-ਨਿਯੁਕਤ ਅਹੁਦੇਦਾਰਾਂ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਿਟੀ ਕਲੱਬ ਫਗਵਾੜਾ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਪ੍ਰਸ਼ਾਸਨ ਹਮੇਸ਼ਾ ਹੀ ਸਿਟੀ ਕਲੱਬ ਦੇ ਅਹੁਦੇਦਾਰਾਂ ਦੇ ਨਾਲ ਹੈ ਜੋ ਕਿ ਅਹੁਦੇਦਾਰਾਂ ਦੀ ਕਲੱਬ ਪ੍ਰਤੀ ਮੰਗ ਹੋਵੇਗੀ ਪ੍ਰਸ਼ਾਸਨ ਉਨ੍ਹਾਂ ਨੂੰ ਪੂਰੀ ਕਰੇਗਾ | ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਲਦ ਸਿਟੀ ਕਲੱਬ ਦਾ ਦੌਰਾ ਕਰਨ ਦਾ ਭਰੋਸਾ ਵੀ ਦਿੱਤਾ |

ਪਿਛਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਪੰਜ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਸ਼ਿੰਘਰਾਲਾ ਸਕੂਲ ਨਡਾਲਾ ਵਿਖੇ ਕਰਵਾਇਆ ਬੇਬੀ ਸ਼ੋਅ ਤੇ ਬਸੰਤ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।