13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਨੇ ਐਡਵਰਡ ਗੰਜ ਸੰਸਥਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਮਲੋਟ, 12 ਨਵੰਬਰ (ਪਾਟਿਲ)-ਮਲੋਟ ਦੀ ਨਾਮਵਰ ਸਮਾਜਿਕ ਸੰਸਥਾ ਐਡਵਰਡ ਗੰਜ ਪਬਲਿਕ ਵੈੱਲਫ਼ੇਅਰ ਐਸੋਸੀਏਸ਼ਨ ਨੂੰ ਨਵੀਂ ਅਗਵਾਈ ਮਿਲੀ ਹੈ। ਸੰਸਥਾ ਦੇ ਚੇਅਰਮੈਨ ਵਜੋਂ ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ) ਨੇ ਆਪਣਾ ਅਹੁਦਾ ਸੰਭਾਲਿਆ।

ਐਡਵਰਡ ਗੰਜ ਸੰਸਥਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਮੌਕੇ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਅਤੇ ਨਵੀਂ ਟੀਮ। ਤਸਵੀਰ: ਪਾਟਿਲ 13-11-2026
ਮਲੋਟ, 12 ਨਵੰਬਰ (ਪਾਟਿਲ)-ਮਲੋਟ ਦੀ ਨਾਮਵਰ ਸਮਾਜਿਕ ਸੰਸਥਾ ਐਡਵਰਡ ਗੰਜ ਪਬਲਿਕ ਵੈੱਲਫ਼ੇਅਰ ਐਸੋਸੀਏਸ਼ਨ ਨੂੰ ਨਵੀਂ ਅਗਵਾਈ ਮਿਲੀ ਹੈ। ਸੰਸਥਾ ਦੇ ਚੇਅਰਮੈਨ ਵਜੋਂ ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ) ਨੇ ਆਪਣਾ ਅਹੁਦਾ ਸੰਭਾਲਿਆ। ਇਸ ਸੰਬੰਧੀ ਐਡਵਰਡ ਗੰਜ ਗੈਸਟ ਹਾਊਸ ਵਿਖੇ ਕਰਵਾਏ ਸਮਾਗਮ ਦੌਰਾਨ ਨਵੀਂ ਟੀਮ ਦੇ ਹੋਰਨਾਂ ਅਹੁਦੇਦਾਰਾਂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀ। ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ) ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਡਵਰਡ ਗੰਜ ਸੰਸਥਾ ਦੇ ਸਮੂਹ ਮੈਂਬਰਾਂ, ਨਵੀਂ ਟੀਮ ’ਚ ਸ਼ਾਮਿਲ ਹੋਏ ਡਾਇਰੈਕਟਰਾਂ ਅਤੇ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਨਵੀਂ ਕਮੇਟੀ ਪੂਰੀ ਲਗਨ, ਮਿਹਨਤ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰੇਗੀ ਤੇ ਪਿਛਲੀਆਂ ਕਮੇਟੀਆਂ ਵਲੋਂ ਸ਼ੁਰੂ ਕੀਤੇ ਗਏ ਚੰਗੇ ਕਾਰਜਾਂ ਨੂੰ ਉਸੇ ਉਤਸ਼ਾਹ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਵ. ਕ੍ਰਿਸ਼ਨ ਛਾਬੜਾ ਵਰਗੀਆਂ ਸ਼ਖ਼ਸੀਅਤਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਸੰਸਥਾ ਦੀ ਬਿਹਤਰੀ ਲਈ ਸ਼ਾਨਦਾਰ ਯੋਗਦਾਨ ਪਾਇਆ। ਅੰਤ ਵਿਚ ਉਨ੍ਹਾਂ ਨਵੀਂ ਟੀਮ ਦੇ ਸਮੂਹ ਅਹੁਦੇਦਾਰਾਂ ਤੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ। ਸੰਸਥਾ ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਰਮਨ ਵਰਮਾ ਅਤੇ ਜੂਨੀਅਰ ਵਾਈਸ ਚੇਅਰਮੈਨ ਵਜੋਂ ਦੀਪਕ ਕਨੂਪਾਲ (ਦੀਪੂ) ਨੇ ਅਹੁਦਾ ਸੰਭਾਲਿਆ, ਜਦਕਿ ਡਾਇਰੈਕਟਰਾਂ ਵਜੋਂ ਕਰਤਾਰ ਖੁੰਗਰ, ਨਰੇਸ਼ ਜੱਗਾ, ਰਾਜੀਵ ਗਰੇਵਾਲ (ਬੰਟੀ), ਨਰੇਸ਼ ਗਾਬਾ, ਵਿਜੇ ਨਰੂਲਾ, ਕਮਲ ਠਕਰਾਲ ਤੇ ਜਤਿੰਦਰ ਚੁੱਘ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਇਸ ਮੌਕੇ ‘ਆਪ’ ਆਗੂ ਸੋਮ ਕਾਲੜਾ, ਗੁਰਪ੍ਰੀਤ ਸਰਾਂ, ਜੋਨੀ ਗਰਗ, ਸਾਰਿਕਾ ਗਰਗ ਅਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਜਸਮੀਤ ਬਰਾੜ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਪਿਛਲੀ ਖ਼ਬਰ ਸੈਂਟਰ ਗੁਲਾਬੇਵਾਲਾ ਦੇ 12 ਸਕੂਲਾਂ ਦੇ ਵਿਦਿਆਰਥੀਆਂ ’ਚ ਵਿਦਿਅਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਵਲੋਂ ਵੱਖ-ਵੱਖ ਵਰਗਾਂ ਤੋਂ ਲਏ ਜਾ ਰਹੇ ਹਨ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।