27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗਿੱਦੜਬਾਹਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ, ਲੋਕ ਪ੍ਰੇਸ਼ਾਨ

ਗਿੱਦੜਬਾਹਾ, 26 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਹਰਲ-ਹਰਲ ਕਰਦੇ ਸੜਕਾਂ ’ਤੇ ਫਿਰਦੇ ਢੱਠੇ ਆਮ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਹਨ।

ਅਜੀਤ ਡੈਸਕ 27-09-2026
ਗਿੱਦੜਬਾਹਾ, 26 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਹਰਲ-ਹਰਲ ਕਰਦੇ ਸੜਕਾਂ ’ਤੇ ਫਿਰਦੇ ਢੱਠੇ ਆਮ ਲੋਕਾਂ ਨੂੰ ਜ਼ਖ਼ਮੀ ਕਰ ਰਹੇ ਹਨ। ਦਿਨੋਂ-ਦਿਨ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਵਧ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ਵਿਚ ਝੁੰਡਾਂ ਵਿਚ ਫਿਰਦੇ ਪਸ਼ੂ ਆਮ ਲੋਕਾਂ ਨੂੰ ਜ਼ਖ਼ਮੀ ਵੀ ਕਰ ਰਹੇ ਹਨ। ਬੀਤੇ ਦਿਨੀਂ ਘੰਟਾ ਘਰ ਦੇ ਕੋਲ ਇਕ ਚਾਹ ਬਣਾਉਣ ਵਾਲਾ ਦੋ ਭਿੜਦੇ ਢੱਠਿਆਂ ਨੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਜਾਨ ਮਸਾਂ ਹੀ ਬਚੀ। ਇਸੇ ਤਰ੍ਹਾਂ ਅਨੇਕਾਂ ਹੀ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਬੇਸਹਾਰਾ ਪਸ਼ੂਆਂ ਨੇ ਗੰਭੀਰ ਜ਼ਖ਼ਮੀ ਕੀਤਾ ਹੋਇਆ ਹੈ। ਮੁਹੱਲਿਆਂ ਵਿਚ ਤਾਂ ਆਮ ਘਰਾਂ ਵਾਲੇ ਲੋਕ ਆਪਣੇ ਛੋਟੇ ਬੱਚਿਆਂ ਨੂੰ ਇਕੱਲਿਆਂ ਗਲੀ ਵਿਚ ਜਾਣ ਤੋਂ ਵੀ ਡਰਦੇ ਹਨ। ਜਨਤਕ ਥਾਵਾਂ ’ਤੇ ਢੱਠਿਆਂ ਦੀ ਆਪਸ ਵਿਚ ਲੜਾਈ ਹੋ ਜਾਂਦੀ ਹੈ ਤਾਂ ਆਮ ਵਹੀਕਲਾਂ ਦਾ ਵੀ ਨੁਕਸਾਨ ਕਰਦੇ ਹਨ। ਬੀਤੇ ਦਿਨੀਂ ਰੇਲ ਗੱਡੀ ਦੇ ਆਉਣ ਦੇ ਸਮੇਂ ’ਤੇ ਲੰਬੀ ਫਾਟਕ ਬੰਦ ਹੋ ਜਾਣ ਉਪਰੰਤ ਦੋ ਢੱਠੇ ਆਪਸ ਵਿਚ ਅਜਿਹੇ ਭਿੜੇ ਕਿ ਕਈ ਉੱਥੇ ਖੜੇ੍ ਵਾਹਨਾਂ ਵਾਲਿਆਂ ਵਿਚ ਹਫ਼ੜਾ-ਦਫ਼ੜੀ ਪੈ ਗਈ ਅਤੇ ਲੋਕਾਂ ਨੇ ਮਸਾਂ ਹੀ ਆਪਣਾ ਬਚਾਅ ਕੀਤਾ। ਉਕਤ ਜਗ੍ਹਾ ’ਤੇ ਦੋ ਦਰਜਨ ਦੇ ਲਗਪਗ ਬੇਸਹਾਰਾ ਪਸ਼ੂ ਹਰ ਸਮੇਂ ਖੜੇ੍ ਰਹਿੰਦੇ ਹਨ। ਸ਼ਹਿਰ ਅੰਦਰ ਤਾਂ ਐਨਾ ਬੁਰਾ ਹਾਲ ਹੈ ਕਿ ਨਾਜਾਇਜ਼ ਕਬਜ਼ਿਆਂ ਕਾਰਨ ਪਹਿਲਾਂ ਹੀ ਸੜਕਾਂ ਸੁੰਗੜੀਆਂ ਹੋਈਆਂ ਹਨ ਅਤੇ ਉਲਟਾ ਬੇਸਹਾਰਾ ਪਸ਼ੂ ਆਮ ਆਵਾਜਾਈ ਵਿਚ ਵੱਡਾ ਵਿਘਨ ਪਾਉਂਦੇ ਹਨ।
ਪਿਛਲੀ ਖ਼ਬਰ ਭਾਰਤੀ ਵਪਾਰ ਮੰਡਲ ਇਕਾਈ ਬਾਜਾਖਾਨਾ ਦੇ ਮਦਨ ਲਾਲ ਗਰਗ ਬਣੇ ਪ੍ਰਧਾਨ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਗਿੱਦੜਬਾਹਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।