16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੰਪਿਊਟਰ ਕੋਰਸ ਕਰ ਚੁੱਕੀਆਂ ਔਰਤਾਂ ਨੂੰ ਡਾ. ਬਲਜੀਤ ਕੌਰ ਨੇ ਵੰਡੇ ਸਰਟੀਫ਼ਿਕੇਟ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੋਸਵਾ (ਸੁਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਜ) ਰਾਹੀਂ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਗਰਾਂਟ ਅਧੀਨ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੁਆਰਾ 25 ਔਰਤਾਂ ਨੂੰ ਛਮਾਹੀ ਕੰਪਿਊਟਰ ਕੋਰਸ ਪੂਰਾ ਹੋਣ ’ਤੇ ਸਰਟੀਫ਼ਿਕੇਟ ਵੰਡੇ ਗਏ।

ਅਜੀਤ ਡੈਸਕ 16-09-2026
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੋਸਵਾ (ਸੁਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਜ) ਰਾਹੀਂ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਗਰਾਂਟ ਅਧੀਨ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੁਆਰਾ 25 ਔਰਤਾਂ ਨੂੰ ਛਮਾਹੀ ਕੰਪਿਊਟਰ ਕੋਰਸ ਪੂਰਾ ਹੋਣ ’ਤੇ ਸਰਟੀਫ਼ਿਕੇਟ ਵੰਡੇ ਗਏ। ਜਾਣਕਾਰੀ ਦਿੰਦਿਆਂ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਇਸ ਮੌਕੇ ਬਤੌਰ ਮੁੱਖ ਮਹਿਮਾਨ ਸੂਬੇ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪੁੱਜੇ। ਆਪਣੇ ਸੰਬੋਧਨ ਦੌਰਾਨ ਡਾ. ਬਲਜੀਤ ਕੌਰ ਨੇ ਸੰਸਥਾ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਰਸ ਪੂਰਾ ਕਰ ਚੁੱਕੀਆਂ ਔਰਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਧੁਨਿਕ ਸਮੇਂ ਦਾ ਹਾਣੀ ਤੇ ਤੰਦਰੁਸਤ ਸਮਾਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਸੰਸਥਾ ਨਾਲ ਜੁੜੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਿੰਦਰਪਾਲ ਸਿੰਘ ਪੀ.ਏ., ਪੁਸ਼ਪਿੰਦਰ ਸਿੰਘ ਬਰਾੜ ਜੰਡੋਕੇ, ਪ੍ਰੋਜੈਕਟ ਕੋਆਰਡੀਨੇਟਰ ਦਵਿੰਦਰ ਪਾਲ ਸਿੰਘ ਬਰਾੜ, ਜਸਕੀਰਤ ਸਿੰਘ ਬਰਾੜ ਉਦੇਕਰਨ, ਮਨਪ੍ਰੀਤ ਸਿੰਘ ਭਾਰੀ, ਸੁਮੀਤ ਸਿੰਘ, ਕੋਮਲਪ੍ਰੀਤ ਕੌਰ, ਅਰਦਾਸ ਕੌਰ ਉਦੇਕਰਨ ਤੇ ਭਵਕੀਰਤ ਸਿੰਘ ਸੰਧੂ ਮੌਜੂਦ ਸਨ।
ਪਿਛਲੀ ਖ਼ਬਰ ਰਾਮ ਲੀਲ੍ਹਾ ਅਤੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਕ੍ਰਿਕਟ ਅੰਡਰ-15 ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।