22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜਲ ਸਪਲਾਈ ਦੀ ਲੀਕੇਜ਼ ਨੇ ਕੋਟਕਪੂਰਾ ਰੋਡ ’ਤੇ ਬਣਾਏ ਖ਼ੂਨੀ ਟੋਏ ‘ ਕੁਨੈਕਸ਼ਨ ਨਿੱਜੀ ਹੈ , ਮਹਿਕਮਾ ਕੀ ਕਰੇ ’ ਜੇ . ਈ . ਦੇ ਜਵਾਬ ਨੇ ਖੜ੍ਹੇ ਕੀਤੇ ਵੱਡੇ ਸਵਾਲ

ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਹਰਮਹਿੰਦਰ ਪਾਲ)-ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਤੇ ਵਿਅਸਤ ਕੋਟਕਪੂਰਾ ਰੋਡ ਇਸ ਵੇਲੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਦਸਿਆਂ ਦਾ ਅੱਡਾ ਬਣੀ ਹੋਈ ਹੈ। ਇਕ ਪਾਸੇ ਸੀਵਰੇਜ ਓਵਰਫ਼ਲੋ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਸੜਕ ਦਾ ਇਕ ਹਿੱਸਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਥਾਂ-ਥਾਂ ਤੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲੀਕ ਹੋਣ ਕਾਰਨ ਬਾਕੀ ਬਚੀ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਕੋਟਕਪੂਰਾ ਰੋਡ ’ਤੇ ਜਲ ਸਪਲਾਈ ਦੀ ਪਾਈਪ ਲੀਕ ਹੋਣ ਕਾਰਨ ਬਣੇ ਡੂੰਘੇ ਟੋਏ ਅਤੇ ਭਰੇ ਪਾਣੀ ’ਚੋਂ ਜ਼ੋਖ਼ਮ ਉਠਾ ਕੇ ਲੰਘਦਾ ਦੋਪਹੀਆ ਵਾਹਨ ਚਾਲਕ। 22-08-2026
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਹਰਮਹਿੰਦਰ ਪਾਲ)-ਸ਼ਹਿਰ ਦੀ ਸਭ ਤੋਂ ਮਹੱਤਵਪੂਰਨ ਤੇ ਵਿਅਸਤ ਕੋਟਕਪੂਰਾ ਰੋਡ ਇਸ ਵੇਲੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਹਾਦਸਿਆਂ ਦਾ ਅੱਡਾ ਬਣੀ ਹੋਈ ਹੈ। ਇਕ ਪਾਸੇ ਸੀਵਰੇਜ ਓਵਰਫ਼ਲੋ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਸੜਕ ਦਾ ਇਕ ਹਿੱਸਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਥਾਂ-ਥਾਂ ਤੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲੀਕ ਹੋਣ ਕਾਰਨ ਬਾਕੀ ਬਚੀ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸੜਕ ’ਤੇ ਵਿਸ਼ਾਲ ਮੈਗਾ ਮਾਰਟ ਦੇ ਬਿਲਕੁਲ ਸਾਹਮਣੇ ਕਰੀਬ ਦੋ ਫੁੱਟ ਡੂੰਘਾ ਵੱਡਾ ਖ਼ੂਨੀ ਟੋਇਆ ਬਣਿਆ ਹੋਇਆ ਹੈ। ਲੀਕੇਜ਼ ਦੇ ਪਾਣੀ ਨਾਲ ਭਰੇ ਇਸ ਟੋਏ ਦਾ ਅੰਦਾਜ਼ਾ ਨਾ ਲੱਗਣ ਕਾਰਨ ਦੋਪਹੀਆ ਵਾਹਨ ਚਾਲਕ ਅਚਾਨਕ ਝਟਕਾ ਲੱਗਣ ਨਾਲ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ ਅਤੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਬੈਂਕ ਦੇ ਨੇੜੇ ਅਤੇ ਪੁਰਾਣੀਆਂ ਕਚਹਿਰੀਆਂ ਕੋਲ ਵੀ ਪਾਈਪਾਂ ਲੀਕ ਹੋਣ ਕਾਰਨ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜੋ ਦਿਨ-ਰਾਤ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ ਲਈ ਮੌਤ ਦਾ ਜਾਲ ਬਣੇ ਹੋਏ ਹਨ। ਸਥਾਨਕ ਨਿਵਾਸੀਆਂ ਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਵਿਭਾਗੀ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਬਜਾਏ, ਤੁਰੰਤ ਇਸ ਲੀਕੇਜ਼ ਨੂੰ ਬੰਦ ਕਰਵਾਉਣ ਅਤੇ ਸੜਕ ਦੀ ਮੁਰੰਮਤ ਕਰਵਾ ਕੇ ਆਵਾਜਾਈ ਸੁਚਾਰੂ ਬਣਾਉਣ। ਜਦੋਂ ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਜੂਨੀਅਰ ਇੰਜੀਨੀਅਰ ਜਲੌਰ ਸਿੰਘ ਬਾਠ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਰਵੱਈਆ ਬੇਹੱਦ ਗੈਰ-ਜ਼ਿੰਮੇਵਾਰਾਨਾ ਰਿਹਾ। ਉਨ੍ਹਾਂ ਦਾ ਤਰਕ ਸੀ ਕਿ ਇਹ ਲੀਕੇਜ਼ ਕਿਸੇ ਦੇ ਨਿੱਜੀ ਕੁਨੈਕਸ਼ਨ ਦੀ ਹੈ। ਖ਼ਪਤਕਾਰ ਨੂੰ ਵਾਰ-ਵਾਰ ਕਹਿਣ ’ਤੇ ਵੀ ਉਹ ਇਸ ਨੂੰ ਠੀਕ ਨਹੀਂ ਕਰਵਾ ਰਿਹਾ, ਇਸ ਲਈ ਮਹਿਕਮਾ ਕੁਝ ਨਹੀਂ ਕਰ ਸਕਦਾ। ਪਰ ਜਦੋਂ ਜੇ.ਈ. ਤੋਂ ਇਹ ਸਵਾਲ ਪੁੱਛਿਆ ਗਿਆ ਕਿ ਜੇਕਰ ਖ਼ਪਤਕਾਰ ਲਾਪ੍ਰਵਾਹੀ ਕਰ ਰਿਹਾ ਹੈ ਤਾਂ ਵਿਭਾਗ ਆਮ ਜਨਤਾ ਦੀ ਸੁਰੱਖਿਆ ਲਈ ਖ਼ੁਦ ਲੀਕੇਜ਼ ਠੀਕ ਕਰਵਾ ਕੇ ਖ਼ਰਚਾ ਉਸ ਖ਼ਪਤਕਾਰ ਤੋਂ ਵਸੂਲ ਕਿਉਂ ਨਹੀਂ ਕਰਦਾ? ਲੋਕਾਂ ਦੀ ਜਾਨ ਕਿਉਂ ਖਤਰੇ ਵਿਚ ਪਾਈ ਹੈ? ਹੋਰ ਨਹੀਂ ਤਾਂ ਕੁਨੈਕਸ਼ਨ ਕੱਟ ਦਿਓ ਤਾਂ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਹ ਚੁੱਪ ਵੱਟ ਗਏ।
ਪਿਛਲੀ ਖ਼ਬਰ ਮਲੋਟ ਵਿਖੇ ਗੰਦੇ ਪਾਣੀ ਦੀ ਸਪਲਾਈ ਖ਼ਿਲਾਫ਼ ਭੁੱਖ ਹੜਤਾਲ ਤੀਜੇ ਦਿਨ ਜਾਰੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਤੱਕ ਸੰਘਰਸ਼... ਅਗਲੀ ਖ਼ਬਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਜਾਰੀ-ਸੁਨੀਲ ਗਗਨੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।