06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ੋਨ ਖੇਡ ਮੁਕਾਬਲਿਆਂ ’ਚ ਗੁਰੂ ਨਾਨਕ ਮਿਸ਼ਨ ਸਕੂਲ ਨੇ ਸੋਨ ਤਗਮੇ ਜਿੱਤੇ

ਕੋਟਕਪੂਰਾ, 5 ਅਗਸਤ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਖੇਡਾਂ ਦੇ ਜ਼ੋਨ ਕੋਟਕਪੂਰਾ ਦੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਭਾਗ ਲਿਆ ਅਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਵਾਈਸ ਪਿ੍ਰੰਸੀਪਲ ਰਵਨੀਤ ਕੌਰ ਨੇ ਦੱਸਿਆਂ ਕਿ ਸ਼ਤਰੰਜ ਮੁਕਾਬਲੇ ’ਚੋਂ ਅੰਕਿਤਾ, ਰਾਜਦੀਪ ਅਤੇ ਨਿਹਾਰਿਕਾ ਨੇ ਪਹਿਲਾ ਅਤੇ ਦਿਆ ਅਤੇ ਪ੍ਰਾਚੀ ਨੇ ਦੂਜਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 06-08-2026
ਕੋਟਕਪੂਰਾ, 5 ਅਗਸਤ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਖੇਡਾਂ ਦੇ ਜ਼ੋਨ ਕੋਟਕਪੂਰਾ ਦੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਭਾਗ ਲਿਆ ਅਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਵਾਈਸ ਪਿ੍ਰੰਸੀਪਲ ਰਵਨੀਤ ਕੌਰ ਨੇ ਦੱਸਿਆਂ ਕਿ ਸ਼ਤਰੰਜ ਮੁਕਾਬਲੇ ’ਚੋਂ ਅੰਕਿਤਾ, ਰਾਜਦੀਪ ਅਤੇ ਨਿਹਾਰਿਕਾ ਨੇ ਪਹਿਲਾ ਅਤੇ ਦਿਆ ਅਤੇ ਪ੍ਰਾਚੀ ਨੇ ਦੂਜਾ ਸਥਾਨ ਹਾਸਿਲ ਕੀਤਾ। ਕਿੱਕ ਬਾਕਸਿੰਗ ’ਚੋਂ ਅੰਕਿਤਾ ਪਹਿਲੇ, ਅਲੀਸਾ, ਰਾਜਦੀਪ ਅਤੇ ਮਾਨਵੀ ਦੂਜੇ ਸਥਾਨ ’ਤੇ ਰਹੀਆਂ। ਤਾਈਕਵਾਂਡੋ ’ਚੋਂ ਕਰਿਸ਼ ਨੇ ਪਹਿਲਾ ਅਤੇ ਹਰਪ੍ਰੀਤ ਸਿੰਘ ਤੇ ਅਦਿਤਿਆ ਨੇ ਦੂਜਾ ਸਥਾਨ ਹਾਸਿਲ ਕੀਤਾ। ਵੁਸੂ ’ਚੋਂ ਸੁਨੈਨ, ਰੀਤਿਕਾ ਅਤੇ ਗੁਰਿਸ਼ਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਰਾਟੇ ’ਚੋਂ ਅਕਾਸ਼ਦੀਪ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਮੈਨੇਜਿੰਗ ਡਾਇਰੈਕਟਰ ਕਰਨੈਲ ਸਿੰਘ ਮੱਕੜ, ਮੈਨੇਜਰ ਪਰਮਜੀਤ ਕੌਰ ਮੱਕੜ ਨੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਮੱਕੜ ਸਮੇਤ ਸਮੁੱਚੀ ਸਕੂਲ ਟੀਮ, ਖੇਡ ਇੰਚਾਰਜਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੋਰ ਮਿਹਨਤ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ’ਚ ਵੇਸਟ ਸੈਗਰੀਗੇਸ਼ਨ ਜਾਗਰੂਕਤਾ ਗਤੀਵਿਧੀ ਕਰਵਾਈ ਅਗਲੀ ਖ਼ਬਰ ਕਿਸ਼ੋਰ ਸਿੱਖਿਆ ਮੁਕਾਬਲਿਆਂ ’ਚ ਡਾ. ਚੰਦਾ ਸਿੰਘ ਮਰਵਾਹ ਸਕੂਲ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।