02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਬਾ ਦੀਪ ਸਿੰਘ ਨਗਰ ਮਲੋਟ ਵਿਖੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ

ਮਲੋਟ, 1 ਅਗਸਤ (ਪਾਟਿਲ)-ਅੱਜ ਬਾਬਾ ਦੀਪ ਸਿੰਘ ਨਗਰ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਪ੍ਰੇਰਣਾ ਸਦਕਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਕਈ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫ਼ੜ੍ਹਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਹੈਪੀ ਡਾਬਰ, ਡਾ.

ਅਜੀਤ ਡੈਸਕ 02-08-2026
ਮਲੋਟ, 1 ਅਗਸਤ (ਪਾਟਿਲ)-ਅੱਜ ਬਾਬਾ ਦੀਪ ਸਿੰਘ ਨਗਰ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਪ੍ਰੇਰਣਾ ਸਦਕਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਕਈ ਸਾਥੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫ਼ੜ੍ਹਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਹੈਪੀ ਡਾਬਰ, ਡਾ. ਰਿਖੀ ਕੇਸ਼ ਪਰਵਲ ਭੋਲੀ (ਮੰਡਲ ਪ੍ਰਧਾਨ ਭਾਜਪਾ ਮਲੋਟ), ਸੀਨੀਅਰ ਵਾਈਸ ਪ੍ਰਧਾਨ ਮਨੀਸ਼ ਛਾਬੜਾ, ਮਹਿਲਾ ਮੰਡਲ ਪ੍ਰਧਾਨ ਜਸਵੀਰ ਕੌਰ, ਸੂਰਜ ਕੁਮਾਰ, ਸੁਮਨਦੀਪ ਕੌਰ, ਜਸਪਾਲ ਕੌਰ, ਰਾਜ ਕੁਮਾਰ ਗੁਪਤਾ, ਹਰਪ੍ਰੀਤ ਸਿੰਘ ਮਾਨ, ਸ੍ਰੀਮਤੀ ਗੰਗਾ ਰਾਣੀ ਤੇ ਭਾਜਪਾ ਦੇ ਸਮੂਹ ਵਰਕਰ ਹਾਜ਼ਰ ਸਨ। ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਨਵੇਂ ਸਾਥੀਆਂ ਵਿਚ ਰਨਦੀਪ ਕੌਰ, ਵੀਰਪਾਲ ਕੌਰ, ਸੁਖਜੀਤ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਪ੍ਰਕਾਸ਼ ਕੌਰ, ਬਬੀਤਾ ਰਾਣੀ, ਕੁਲਦੀਪ ਸਿੰਘ, ਦੀਪਕ ਕੁਮਾਰ, ਅਜੀਤ ਸਿੰਘ ਅਤੇ ਜਸ਼ਨਪ੍ਰੀਤ ਕੌਰ ਸ਼ਾਮਿਲ ਹਨ। ਆਗੂਆਂ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਹੋਰ ਬਲ ਮਿਲੇਗਾ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਅੱਜ ਮਲੋਟ ਹਲਕੇ ’ਚ ਪੁੱਜੇਗਾ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਲਈ ਲਗਾਏ ਸਵਾਗਤੀ ਗੇਟ ਦਾ ਦ੍ਰਿਸ਼। (ਸੱਜੇ) ਸ੍ਰੀ ਮੁਕਤਸਰ ਸਾਹਿਬ ਵਿਖੇ ਮੀਰੀ-ਪੀਰੀ ਖ਼ਾਲਸਾ ਮਾਰਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।