06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗਊ ਸਨਮਾਨ ਅਭਿਆਨ ਤਹਿਤ ਗਊ ਰੱਖਿਆ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 28-07-2026
ਸ੍ਰੀ ਮੁਕਤਸਰ ਸਾਹਿਬ, 27 ਜੁਲਾਈ (ਰਣਜੀਤ ਸਿੰਘ ਢਿੱਲੋਂ)-ਗਊ ਸਨਮਾਨ ਅਭਿਆਨ ਤਹਿਤ ਗਊ ਰੱਖਿਆ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਸ੍ਰੀ ਮੁਕਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਦੇ ਗਊ ਰੱਖਿਅਕ ਮੁਖੀ ਇਕਬਾਲ ਮਾਣਕ ਬਾਵਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਹਾਇਕ ਮੁਖੀ ਨਵੀਨ ਕੁਮਾਰ ਨਵੀ ਮੋਰਵਾਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਵਿਕਰਾਂਤ ਤੇਰ੍ਹੀਆ, ਜਨਰਲ ਸਕੱਤਰ ਅੰਕੁਸ਼ ਸੇਠੀ, ਭਾਜਪਾ ਸਪੋਕਸਪਰਸਨ ਮਿੰਕਲ ਬਜਾਜ, ਸਰਕਲ-1 ਦੇ ਪ੍ਰਧਾਨ ਪੂਜਾ ਕੱਕੜ, ਸਮਾਜ ਸੇਵੀ ਅਸ਼ੋਕ ਚੁੱਘ, ਸਰਕਲ-3 ਦੇ ਮੀਤ ਪ੍ਰਧਾਨ ਸ਼ਿਵਨੰਦਨ ਬਿੱਲੂ ਕਟਾਰੀਆ, ਸਰਕਲ-2 ਦੇ ਜਨਰਲ ਸਕੱਤਰ ਰਾਹੁਲ ਕਟਾਰੀਆ, ਬੀਰਬਲ ਸ਼ਰਮਾ, ਤਰਸੇਮ ਗੋਇਲ, ਹਰ ਖੁਸ਼, ਯੁਧਵੀਰ ਬਾਵਾ, ਅਮਨਦੀਪ ਸਿੰਘ, ਸੋਨੀ, ਨਿਰਮਲ ਸਿੰਘ, ਗੁਰਮੀਤ ਸਿੰਘ ਲਵਲੀ, ਡਾ. ਰਵੀ ਖੰਨਾ, ਅਬਿਸ਼ੇਕ ਸ਼ਰਮਾ, ਜੋਗਿੰਦਰ ਸਿੰਘ, ਗੁਰਮੀਤ ਸਿੰਘ ਮੀਤਾ, ਬਿੱਟੂ ਕੁਮਾਰ, ਸੋਮਾ, ਕਈ ਗਊ ਭਗਤ ਮੌਜੂਦ ਸਨ। ਇਸ ਮੌਕੇ ਗਊ ਭਗਤਾਂ ਨੇ ਕਿਹਾ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਗਊ ਰੱਖਿਆ ਅਤੇ ਸਨਮਾਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਪਿਛਲੀ ਖ਼ਬਰ ਵਿਦਿਆਰਥੀ ਸੰਘਰਸ਼ ਦੀ ਜਿੱਤ ’ਤੇ ਕਾਂਗਰਸ ਵਲੋਂ ਮਲੋਟ ਵਿਚ ਜੇਤੂ ਮਾਰਚ ਅਗਲੀ ਖ਼ਬਰ ਕਲੱਸਟਰ ਪੱਧਰੀ ਖੇਡਾਂ ’ਚ ਜੇ.ਐੱਨ.ਜੇ. ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਨੇ 71 ਸੋਨ ਤਗ਼ਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।